ਮੋਗਾ (ਗੋਪੀ ਰਾਊਕੇ)-ਮੋਗਾ ਵਿਚ ਆਮ ਤੌਰ ’ਤੇ ਲੋਕਾਂ ਨੂੰ ਗੁਣਗੁਣਾਉਂਦੇ ਸੁਣਿਆ ਹੋਵੇਗਾ, ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਗੁਣਗੁਣਾ ਨਹੀਂ ਸਕਦੇ ਪਰ ਉਨ੍ਹਾਂ ਦੇ ਰੋਮ-ਰੋਮ ਵਿਚ ਸੰਗੀਤ ਰਹਿੰਦਾ ਹੈ ਤੇ ਉਹ ਸੰਗੀਤ ਸੁਣਨਾ ਚਾਹੁੰਦੇ ਹਨ, ਆਪਣੇ ਨਾਲ ਗੁਣਗੁਣਾਉਣ ਲਈ ਹੁਣ ਰੋਬੋਟ ਤਿਆਰ ਹੈ, ਇਹ ਰੋਬੋਟ ਕਿਸੇ ਕੰਪਨੀ ਜਾਂ ਵਿਗਿਆਨਿਕਾਂ ਨੇ ਤਿਆਰ ਨਹੀਂ ਕੀਤਾ ਹੈ, ਬਲਕਿ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐੱਲ.ਐੱਫ.) ਦੇ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਇਹ ਰੋਬੋਟ ਸੰਗੀਤ ਦੀ ਧੁਨ ’ਚ ਗੁਣਗੁਣਾਉਂਦਾ ਹੈ। ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਕਿਹਾ ਕਿ ਟੈਕਨਾਲੋਜੀ ਮਨੁੱਖ ਦੀ ਜ਼ਿੰਦਗੀ ਨੂੰ ਸਿਰਫ ਮਸ਼ੀਨ ਬਣਾ ਕੇ ਨਾ ਰੱਖ ਦੇਣ, ਇਸ ਲਈ ਟੈਕਨਾਲੋਜੀ ਨੂੰ ਸਵਿਕਾਰ ਤਾਂ ਕੀਤਾ ਜਾਵੇ ਪਰ ਉਸ ਟੈਕਨਾਲੋਜੀ ਦਾ ਇਸਤੇਮਾਲ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਦੇ ਨਾਲ ਹੀ ਜੀਵਨ ਵਿਚ ਮੰਗਲ ਪੈਦਾ ਕਰਨ ਲਈ ਇਹੀ ਸਾਡਾ ਯਤਨ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕਸ ਲੈਬ ਬੱਚਿਆਂ ਲਈ ਵਰਦਾਨ ਸਬਿਤ ਹੋ ਰਹੀ ਹੈ। ਸਕੂਲ ਦੀ ਰੋਬੋਟਿਕਸ ਲੈਬ ਵਿਚ ਬੱਚਿਆਂ ਨੂੰ ਆਧੁਨਿਕ ਟੈਕਨਾਲੋਜੀ ਬਾਰੇ ਦੱਸਿਆ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਸਮਰਿਤੀ ਭੱਲਾ ਤੇ ਡੀਨ ਅਮਿਤਾ ਮਿੱਤਲ ਨੇ ਕਿਹਾ ਕਿ ਬੱਚਿਆਂ ਦੇ ਇਨੋਵੇਸ਼ਨ ਤੇ ਆਈਡਿਆ ਨਿਸ਼ਚਤ ਤੌਰ ’ਤੇ ਸ਼ਲਾਘਾਯੋਗ ਹੈ। ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਮੇਂ-ਸਮੇਂ ’ਤੇ ਸਕੂਲ ਵਿਚ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਕੋਆਰਡੀਨੇਟਰ ਰੀਮਾ ਵਾਂਚੂ, ਮਨਮੋਹਨ ਤੇ ਜੈਸਵਿਨ ਜੇਮਸ ਮੌਜੂਦ ਸਨ।
ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਹੋਏ : ਜਥੇਦਾਰ ਤੋਤਾ ਸਿੰਘ
NEXT STORY