ਮੋਗਾ (ਬਿੰਦਾ)- ਡੀ.ਐੱਮ. ਕਾਲਜ ’ਚ ਪਲੇਸਮੈਂਟ ਸੈੱਲ ਦਾ ਉਦਘਾਟਨ ਸੇਵਾ ਮੁਕਤ ਪ੍ਰਿੰਸੀਪਲ (ਐੱਚ.ਜੀ. ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਧਾਰ) ਡਾ. ਹਰਨੇਕ ਸਿੰਘ ਕੈਲੇ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰ. ਐੱਮ.ਐੱਲ. ਜੈਦਕਾ ਵੱਲੋਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਐਕਸਟੈਨਸ਼ਨ ਲੈਕਚਰ ਵੀ ਕਰਵਾਇਆ ਗਿਆ। ਡਾ. ਹਰਨੇਕ ਸਿੰਘ ਨੇ ਵਿਦਿਆਰਥੀਆਂ ਨਾਲ ਐਕਸਟੈਨਸ਼ਨ ਲੈਕਚਰ ਰਾਹੀਂ ‘ਅਧਿਆਪਕ ਕਿਹੋ ਜਿਹਾ ਹੋਣਾ ਚਾਹੀਦਾ ਹੈ’, ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਪ੍ਰਿੰ. ਜੈਦਕਾ ਨੇ ਦੱਸਿਆ ਕਿ ਡਾ. ਹਰਨੇਕ ਸਿੰਘ ਦੀਆਂ ਵੱਖ-ਵੱਖ ਵਿਸ਼ਿਆਂ ’ਤੇ ਦਰਜਨਾਂ ਤੋਂ ਵੱਧ ਕਿਤਾਬਾਂ ਛਪ ਚੁੱਕੀਆਂ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਐੱਮ.ਐੱਲ.ਜੈਦਕਾ ਅਤੇ ਸਮੁੱਚੇ ਸਟਾਫ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਲਜ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਗਣਤੰਤਰ ਦਿਵਸ ਸਮਾਗਮ ’ਚ ਹਿੱਸਾ ਲੈਣ ਵਾਲੇ ਬੀ.ਬੀ.ਐੱਸ. ਦੇ ਵਿਦਿਆਰਥੀ ਸਨਮਾਨਤ
NEXT STORY