ਮੋਗਾ (ਸੰਜੀਵ, ਗਾਂਧੀ)-ਭਾਰਤ ਸਰਕਾਰ ਵਲੋਂ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਤਹਿਤ ਮੋਗਾ ਜ਼ਿਲੇ ਦੇ ਬਲਾਕ ਧਰਮਕੋਟ ਦੇ ਪਿੰਡ ਫਤਿਹਗਡ਼੍ਹ ਕੋਰੋਟਾਣਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਸਦਕਾ ਨਵੇਂ ਮਾਡਲ ਡਿਗਰੀ ਕਾਲਜ ਨੂੰ ਮਨਜ਼ੂਰ ਹੋਣਾ ਹਲਕੇ ਦੇ ਪਿੰਡਾਂ ਲਈ ਵਰਦਾਨ ਸਾਬਤ ਹੋਵੇਗਾ, ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸੀ ਆਗੂ ਸਵਾਜ਼ ਸਿੰਘ ਭੋਲਾ ਸਰਪੰਚ, ਗੁਰਪ੍ਰੀਤ ਸਿੰਘ ਸ਼ਾਦੀ ਵਾਲਾ, ਨਰਿੰਦਰ ਸਿੰਘ ਸਰਪੰਚ ਜਾਫਰ ਵਾਲਾ, ਦਰਸ਼ਨ ਸਿੰਘ ਸਰਪੰਚ ਉਮਰੀਆਣਾ, ਗੁਰਚਰਨ ਸਿੰਘ ਸਰਪੰਚ ਦਾਤੇ ਵਾਲ, ਯਾਦਵਿੰਦਰ ਸਿੰਘ ਨੰਬਰਦਾਰ ਬਲਖੰਡੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦਾ ਤਹਿ ਦਿਲੋ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਲਜ 12 ਕਰੋਡ਼ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਜੋ ਕਿ ਹਲਕੇ ਦੇ ਪਿੰਡਾਂ ਦੇ ਬੱਚਿਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ ਤੇ ਵਿੱਦਿਆ ਪੱਖੋ ਪਿਛਡ਼ੇ ਜ਼ਿਲੇ ਦੇ ਵਿਦਿਆਰਥੀਆਂ ਲਈ ਉਚੇਰੀ ਸਿੱਖਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਉਨ੍ਹਾਂ ਨੇ ਇਸ ਕਾਲਜ ਨੂੰ ਬਣਾਉਣ ਲਈ ਪਿੰਡ ਫਤਿਹਗਡ਼੍ਹ ਕੋਰੋਟਾਣਾ ਵੱਲੋਂ ਦਿੱਤੀ ਗਈ ਕਈ ਏਕਡ਼ ਜ਼ਮੀਨ ਦੇਣ ’ਤੇ ਵੀ ਫਹਿਤਗਡ਼੍ਹ ਕੋਰੋਟਾਣਾ ਵਾਲਿਆਂ ਦਾ ਤਹਿ ਦਿੱਲੋ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕਾਲਜ ਤਕਰੀਬਨ 1 ਸਾਲ ਦੇ ਸਮੇਂ ਦੇ ’ਚ ਤਿਆਰ ਹੋ ਜਾਵੇਗਾ। ਭੋਲਾ ਮਸਤੇਵਾਲਾ ਨੇ ਇਹ ਇਲਾਕੇ ਦੀ ਬਹੁਤ ਵੱਡੀ ਜ਼ਰੂਰਤ ਸੀ, ਜਿਸ ਤਰ੍ਹਾਂ ਇਹ ਜ਼ਰੂਰਤ ਪੂਰੀ ਹੋਈ ਹੈ, ਉਸੇ ਤਰ੍ਹਾਂ ਹਲਕੇ ਦੀਆਂ ਹੋਰ ਜ਼ਰੂਰਤਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਜੀ ਦੇ ਅਣਥੱਕ ਯਤਨਾਂ ਸਦਕਾ ਜਲਦ ਤੋਂ ਜਲਦ ਪੂਰੀਆਂ ਹੋਣਗੀਆਂ।
ਕੈਪਟਨ ਸਾਹਿਬ ਨੇ ਸਹੁੰ ਖਾ ਕੇ ਵੀ ਪੂਰੇ ਨਹੀਂ ਕੀਤੇ ਵਾਅਦੇ: ਬੀਬੀ ਜਗੀਰ ਕੌਰ
NEXT STORY