ਮੋਗਾ (ਰਾਕੇਸ਼)-ਸੰਤ ਬਾਬਾ ਭਾਗ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਦੀਆਂ ਤਿੰਨ ਕੁਸ਼ਤੀ ਦੀਆਂ ਖਿਡਾਰਨਾਂ ਨਵਜੋਤ ਕੌਰ ਬੀ. ਏ. ਭਾਗ-ਪਹਿਲਾ, ਰੁਪਿੰਦਰ ਕੌਰ ਬੀ. ਏ.-ਭਾਗ ਪਹਿਲਾ ਅਤੇ ਸਿਮਰਨ ਕੌਰ ਬੀ. ਏ.-ਦੂਜਾ ਨੇ 21ਵੀਂ ਵੁਮੈਨ ਜੂਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਜੋ ਕਿ ਗੁਜਰਾਤ ’ਚ ਕਰਵਾਈ ਗਈ, ’ਚ ਭਾਗ ਲਿਆ ਅਤੇ ਨਵਜੋਤ ਕੌਰ ਨੇ ਵਿਅਕਤੀਗਤ ਤੌਰ ’ਤੇ 76 ਕਿਲੋ ਭਾਰ ’ਚ ਚਾਂਦੀ ਦਾ ਤਮਗਾ ਪ੍ਰਾਪਤ ਕਰ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਖਿਡਾਰਨ ਪਹਿਲਾਂ ਵੀ ‘ਖੇਲੋ ਇੰਡੀਆ ਖੇਲੋ’ ’ਚ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਚੁੱਕੀ ਹੈ ਅਤੇ ਕਾਲਜ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀ ਹੈ। ਇਸ ਮਾਣ ਭਰੀ ਪ੍ਰਾਪਤੀ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਮੱਖਣ ਸਿੰਘ ਨੇ ਖਿਡਾਰਨਾਂ, ਕਾਲਜ ਦੇ ਖੇਡ ਵਿਭਾਗ, ਬੱਚਿਆਂ ਦੇ ਮਾਤਾ-ਪਿਤਾ ਅਤੇ ਕੋਚ ਹਰਭਜਨ ਸਿੰਘ ਨੂੰ ਤਹਿ ਦਿਲੋਂ ਮੁਬਾਰਕਾਂ ਦਿੱਤੀਆਂ ਅਤੇ ਹੋਰ ਅੱਗੇ ਵੱਧਣ ਲਈ ਪ੍ਰੇਰਿਆ।
ਕਾਲਜ ਵਿਖੇ ਯੂ. ਐੱਲ. ਓ. ਦੀ 5ਵੀਂ ਕਾਨਫਰੰਸ ਹੋਈ
NEXT STORY