ਨਵੀਂ ਦਿੱਲੀ- ਏਸ਼ੀਆਈ ਚੈਂਪੀਅਨ ਅਤੇ ਰਾਸ਼ਟਰੀ ਰਿਕਾਰਡਧਾਰੀ 100 ਮੀਟਰ ਅੜਿੱਕਾ ਦੌੜ ਦੀ ਦੌੜਾਕ ਜੋਤੀ ਯਾਰਾਜੀ ਨੂੰ ‘ਕੁਝ ਦਿਨ ਪਹਿਲਾਂ’ ਟ੍ਰੇਨਿੰਗ ਦੌਰਾਨ ਗੋਡੇ ’ਤੇ ਸੱਟ ਲੱਗ ਗਈ, ਜਿਸ ਨਾਲ ਵੱਡਾ ਝਟਕਾ ਲੱਗਾ ਹੈ।
ਏਸ਼ੀਆਈ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਯਾਰਾਜੀ ਕੋਲ ਸਤੰਬਰ ’ਚ ਟੋਕੀਓ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦਾ ਚੰਗਾ ਮੌਕਾ ਹੈ ਪਰ ਹਾਲ ਹੀ ’ਚ ਲੱਗੀ ਸੱਟ ਉਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਸਕਦੀ ਹੈ।
ਰਾਸ਼ਟਰੀ ਰਿਕਾਰਡ (12.78 ਸੈਕੰਡ) ਧਾਰਕ ਯਾਰਾਜੀ ਨੇ ਇੰਸਟਾਗ੍ਰ੍ਰਾਮ ’ਤੇ ਲਿਖਿਆ ਕਿ ਬਦਕਿਸਮਤੀ ਨਾਲ ਕੁਝ ਦਿਨ ਪਹਿਲਾਂ ਟ੍ਰੇਨਿੰਗ ਦੌਰਾਨ ਮੇਰੇ ਗੋਡੇ ’ਤੇ ਸੱਟ ਲੱਗਣ ਕਾਰਨ ਮੈਨੂੰ ਬ੍ਰੇਕ ਲੈਣੀ ਪਈ। ਮੈਂ ਭਵਿੱਖ ’ਤੇ ਫੈਸਲਾ ਲੈਣ ਲਈ ਆਪਣੀ ਮੈਡੀਕਲ ਟੀਮ ਨਾਲ ਕੰਮ ਕਰ ਰਹੀ ਹਾਂ।
ਏਮਾ ਨਵਾਰੋ ਖਿਲਾਫ ਹਾਰ ਨਾਲ ਕਵਿਤੋਵਾ ਨੇ ਵਿੰਬਲਡਨ ਨੂੰ ਕਿਹਾ ਅਲਵਿਦਾ
NEXT STORY