ਮੋਗਾ (ਜ.ਬ.)-ਸਡ਼ਕ ਸੁਰੱਖਿਆ ਜੀਵਨ ਰੱਖਿਆਂ ਤਹਿਤ ਪੁਲਸ ਵਿਭਾਗ ਵਲੋਂ ਜ਼ਿਲਾ ਮੋਗਾ ਅੰਦਰ ਸੀਨੀਅਰ ਪੁਲਸ ਕਪਤਾਨ ਮੋਗਾ ਦੀ ਦੇਖ-ਰੇਖ ਹੇਠ 30ਵਾਂ ਨੈਸ਼ਨਲ ਸਡ਼ਕ ਸੁਰੱਖਿਆ ਜੀਵਨ ਰੱਖਿਆ ਹਫਤਾ ਮਨਾਇਆ ਜਾ ਰਿਹਾ ਹਾਂ। ਇਸੇ ਕਡ਼ੀ ਤਹਿਤ ਕਸਬਾ ਕੋਟ ਈਸੇ ਖਾਂ ਦੀ ਨਾਮਵਰ ਵਿੱਦਿਅਕ ਸੰਸਥਾ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਤੋਂ ਆਮ ਜਨਤਾ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਅਤੇ ਵੱਧ ਤੋਂ ਵੱਧ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ. ਡੀ. ਰਣਜੀਤ ਕੌਰ ਵਲੋਂ ਸਮੂਹ ਸਟਾਫ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ, ਜਿਸ ਨੂੰ ਅਜੇਰਾਜ ਸਿੰਘ ਡੀ. ਐੱਸ. ਪੀ. ਧਰਮਕੋਟ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡੀ. ਐੱਸ. ਪੀ. ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ’ਤੇ ਹਰੇਕ ਨੂੰ ਇਨ੍ਹਾਂ ਨਿਯਮਾਂ ਤੋਂ ਜਾਣੂ ਕਰਵਾਉਣ ਸਬੰਧੀ ਜਾਗਰੂਕ ਕੀਤਾ। ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏ. ਐੱਸ. ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਇਹ ਟ੍ਰੈਫਿਕ ਹਫਤਾ 4 ਤੋਂ 10 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ, ਜਿਸ ਅਧੀਨ ਜ਼ਿਲੇ ਅਧੀਨ ਆਉਂਦੇ ਬਹੁਤ ਸਾਰੇ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਜਿਵੇਂ 18 ਸਾਲ ਤੋਂ ਘੱਟ ਬੱਚਿਆਂ ਨੂੰ ਵ੍ਹੀਕਲ ਨਾ ਦੇਣ, ਦੋ ਪਹੀਆਂ ਵਾਹਨ ’ਤੇ ਦੋ ਤੋਂ ਵੱਧ ਸਵਾਰੀਆਂ ਨਾ ਬਿਠਾਉਣ, ਲਾਲ ਬੱਤੀ ਦੀ ਪਾਲਣਾ ਯਕੀਨੀ ਬਣਾਉਣ, ਡਰਾਈਵਿੰਗ ਕਰਨ ਸਮੇਂ ਨਸ਼ਾ ਨਾ ਕਰਨ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ, ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੀ ਫਿਲਮ ਨਾ ਲਾਉਣ, ਸਕੂਲ ਗੱਡੀਆਂ ਦੀ ਸਪੀਡ ਸੀਮਤ ਰੱਖਣ, ਟਰੈਕਟਰ ਫਰਾਲੀ ਦੀ ਵਰਤੋਂ ਵਪਾਰਕ ਢੋਆਂ-ਢੁਆਈ ਲਈ ਨਾ ਕਰਨ ਸਬੰਧੀ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਹੇਮਕੁੰਟ ਸਕੂਲ ਤੋਂ ਸ਼ੁਰੂ ਹੋਈ ਰੈਲੀ ਜੋ ਜ਼ੀਰਾ ਰੋਡ, ਧਰਮਕੋਟ ਰੋਡ, ਮੋਗਾ ਰੋਡ ਆਦਿ ਥਾਵਾਂ ਤੋਂ ਹੁੰਦੀ ਹੋਈ ਸਕੂਲ ਵਿਖੇ ਆ ਕੇ ਸਮਾਪਤ ਹੋਈ।
ਕਾਲਜ ਦੀ ਖਿਡਾਰਨ ਨੇ ਨੈਸ਼ਨਲ ਪੱਧਰ ’ਤੇ ਮਾਰੀਆਂ ਮੱਲਾਂ
NEXT STORY