ਮੋਗਾ (ਗੋਪੀ ਰਾਊਕੇ)-ਫਾਈਨਾਂਸਰਜ਼ ਤੇ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮੋਗਾ- ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਜੋ ਪੁਲਾਂ ਰਾਹੀਂ ਰਸਤੇ ਬਹੁਤ ਘੱਟ ਛੱਡੇ ਗਏ ਹਨ। ਸ਼ਹਿਰ ਮੋਗਾ ਨੂੰ ਆਉਣ ਲਈ ਸਿਰਫ ਦੋ ਹੀ ਬਾਜ਼ਾਰ ਨੂੰ ਰਸਤੇ ਹਨ। ਇਨ੍ਹਾਂ ਰਸਤਿਆਂ ਰਾਹੀਂ ਸਕੂਲਾਂ ਦੇ ਬੱਚੇ, ਹਸਪਤਾਲਾਂ ਦੇ ਮਰੀਜ਼ ਅਤੇ ਰੋਜ਼ਮਰਾ ਦੇ ਕੰਮਾਂ ਲਈ ਸ਼ਹਿਰ ਵਿਚ ਦਾਖਲ ਹੋਣਾ ਕਿਸੇ ਮੁਸੀਬਤ ਤੋਂ ਘੱਟ ਨਹੀਂ। ਹਰ ਵੇਲੇ ਕੱਟਾਂ ’ਤੇ ਲੰਮਾ ਜਾਮ ਰਹਿਣ ਕਾਰਨ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਯੂਨੀਅਨ ਨੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਹਾਈਵੇ ’ਤੇ ਕੱਟਾਂ ਦੀ ਗਿਣਤੀ ਵਧਾਈ ਜਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਹਾਈਵੇ ਦੇ ਨਾਲ-ਨਾਲ ਸਡ਼ਕਾਂ ਨੂੰ ਸੁਧਾਰਿਆ ਜਾਵੇ। ਦੂਸਰਾ ਜੋ ਆਵਾਰਾ ਕੁੱਤੇ ਜ਼ਿਲੇ ਵਿਚ ਘੁੰਮ ਰਹੇ ਹਨ, ਇਨ੍ਹਾਂ ਦੀ ਨਸਬੰਦੀ ਕੀਤੀ ਜਾਵੇ, ਕੀਮਤੀ ਮਨੁੱਖੀ ਜਾਨਾਂ ਦੀ ਭਲਾਈ ਲਈ ਆਵਾਰਾ ਕੁੱਤਿਆਂ, ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਮੌਕੇ ਗੁਰਜਿੰਦਰ ਸਿੰਘ ਤੂਰ, ਵਿਕਰਮਜੀਤ ਸਿੰਘ ਵਿੱਕੀ, ਵਿਕਾਸ ਸੂਦ, ਅਮਰਜੀਤ ਸਿੰਘ ਘੋਲੀਆ, ਸੰਦੀਪ, ਆਤਮਜੀਤ ਸਿੰਘ ਗਰੇਵਾਲ, ਜੀਵਨ ਸਿੰਘ, ਰਵਿੰਦਰ ਮੋਂਗਾ, ਹਰਵਿੰਦਰ ਸਿੰਘ ਸਿੱਧੂ, ਗੁਰਦੀਪ ਸਿੰਘ ਜੰਟਾ, ਹਰਦੀਪ ਸਿੰਘ, ਦਿਨੇਸ਼ ਸਿੰਗਲਾ, ਰਛਪਾਲ ਸਿੰਘ, ਲਖਵਿੰਦਰ ਸਿੰਘ ਗੁਰਮੇਲ ਸਿੰਘ, ਪ੍ਰਮੋਦ ਕੁਮਾਰ ਸਚਦੇਵਾ, ਰਾਕੇਸ਼ ਅਗਰਵਾਲ, ਹਰਵਿੰਦਰ ਸਿੰਘ ਮੋਗਾ, ਗੁਰਵਿੰਦਰ ਸਿੰਘ ਹਾਜ਼ਰ ਸਨ।
ਪੈਰੇਂਟਸ-ਟੀਚਰ ਮੀਟਿੰਗ ਦਾ ਆਯੋਜਨ
NEXT STORY