ਮੋਗਾ (ਰੋਮੀ)-ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਕਸਬਾ ਫਤਿਹਗਡ਼੍ਹ ਪੰਜਤੂਰ ’ਚ ਵਿਕਾਸ ਦੇ ਕੰਮ ਸ਼ੁਰੂ ਹੋਣ ਦੀ ਕਿਰਨ ਜਾਗੀ ਹੈ, ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦੇ ਯਤਨਾਂ ਸਦਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਨਵਜੋਤ ਸਿੰਘ ਸਿੱਧੂ ਵੱਲੋਂ ਕਸਬਾ ਫਤਿਹਗਡ਼੍ਹ ਪੰਜਤੂਰ ਦੇ ਵਿਕਾਸ ਲਈ 3.50 ਕਰੋਡ਼ ਰੁਪਏ ਦੀ ਰਾਸ਼ੀ ਦਾ ਵਿਸ਼ੇਸ਼ ਪੈਕੇਜ ਦਿੱਤਾ ਗਿਆ ਹੈ। ਕਸਬੇ ਦੇ ਸਮੂਹ ਸਾਥੀ ਕੌਂਸਲਰਾਂ ਦੀ ਹਾਜ਼ਰੀ ’ਚ ਨਗਰ ਪੰਚਾਇਤ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਲੋਹਗਡ਼੍ਹ ਦੀ ਰਹਿਨੁਮਾਈ ਹੇਠ ਇਸ ਰਾਸ਼ੀ ਨਾਲ ਕਸਬੇ ਦੇ ਰਹਿੰਦੇ ਵਿਕਾਸ ਕੰਮਾਂ ਨੂੰ ਸਿਰੇ ਚਡ਼੍ਹਾਇਆ ਜਾਵੇਗਾ। ਕਸਬੇ ਦੀ ਸੁੰਦਰਤਾ ਨੂੰ ਨਿਖਾਰਣ ਤੇ ਬੱਚਿਆਂ ਦੇ ਖੇਡਣ ਲਈ ਨਗਰ ਪੰਚਾਇਤ ਵੱਲੋਂ ਜਲਦ ਹੀ ਧਰਮਕੋਟ ਰੋਡ ’ਤੇ ਸਰਕਾਰੀ ਸਕੂਲ ਦੇ ਸਾਹਮਣੇ ਅਤੇ ਪਿੰਡ ਧਰਮ ਸਿੰਘ ਵਾਲਾ ਰੋਡ ਤੇ ਟੈਲੀਫੋਨ ਅੈਕਸਚੇਂਜ ਦੇ ਨਾਲ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ, ਵਾਈਸ ਪ੍ਰਧਾਨ ਸਵਰਨ ਸਿੰਘ ਗਿੱਲ, ਕੌਂਸਲਰ ਨਰੇਸ਼ ਕੁਮਾਰ ਬਬਲਾ, ਕੌਂਸਲਰ ਜਸਵੰਤ ਸਿੰਘ ਜੱਸ ਅਲਾਬਾਦ, ਕੌਂਸਲਰ ਬੋਹਡ਼ ਸਿੰਘ, ਕੌਂਸਲਰ ਬਲਜੀਤ ਸਿੰਘ ਬਿੱਟੂ, ਕੌਂਸਲਰ ਜਗਤਾਰ ਸਿੰਘ, ਕੌਂਸਲਰ ਗੁਰਮੀਤ ਕੌਰ, ਕੌਂਸਲਰ ਸ਼ੀਲਾ ਰਾਣੀ, ਜਤਿੰਦਰ ਟੱਕਰ, ਭੁਪੇਸ਼ ਅਗਰਵਾਲ, ਸੰਜੀਵ ਬਾਂਸਲ, ਗੋਬਿੰਦ ਨਰਾਇਣ, ਸੁਨੀਲ ਗਰੋਵਰ ਨੀਟਾ, ਰਿੱਕੀ ਗਰੋਵਰ, ਸ਼ੇਖਰ ਬਾਂਸਲ, ਸੁਨੀਲ ਗਰੋਵਰ, ਸੁਰਜੀਤ ਸਿੰਘ ਭੋਲਾ ਢੋਲਣੀਆ, ਡਾ. ਲਛਮਣ ਸਿੰਘ, ਸੋਨੀ ਆਦਿ ਨੇ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਦਾ ਕਸਬੇ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਤਹਿਤ ਗ੍ਰਾਂਟ ਦੇਣ ਲਈ ਧੰਨਵਾਦ ਕੀਤਾ।
ਧਰਮਕੋਟ ਨੂੰ ਰੇਲਵੇ ਲਾਈਨ ਨਾਲ ਜੋੜਨ ਦੀ ਮੰਗ
NEXT STORY