ਹੁਸ਼ਿਆਰਪੁਰ (ਘੁੰਮਣ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਗ੍ਰਾਮ ਪੰਚਾਇਤਾਂ ਵਿਚ ਖਾਲੀ ਆਸਾਮੀਆਂ ਲਈ ਉੱਪ ਚੋਣਾਂ 27 ਜੁਲਾਈ ਦਿਨ ਐਤਵਾਰ ਨੂੰ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਰਪੰਚਾਂ ਦੀਆਂ 4 ਖਾਲੀ ਆਸਾਮੀਆਂ ਅਤੇ ਪੰਚਾਂ ਦੀਆਂ 151 ਖਾਲੀ ਆਸਾਮੀਆਂ ਨੂੰ ਭਰਨ ਲਈ ਉੱਪ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦੇ ਆਖਰੀ ਦਿਨ ਸਰਪੰਚਾਂ ਲਈ 8 ਅਤੇ ਪੰਚਾਂ ਲਈ 112 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਚੋਣਾਂ ਵਿਚ ਹੁਣ ਤੱਕ ਸਰਪੰਚਾਂ ਲਈ ਕੁੱਲ੍ਹ 15 ਅਤੇ ਪੰਚਾਂ ਲਈ 160 ਨਾਮਜ਼ਦਗੀ-ਪੱਤਰ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ ਸਪਲਾਈ ਵੀ ਠੱਪ
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਦੇ ਆਖਰੀ ਦਿਨ ਤੱਕ ਹੁਸ਼ਿਆਰਪੁਰ-1 ਵਿਚ ਪੰਚਾਂ ਲਈ 15 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਹੁਸ਼ਿਆਰਪੁਰ-2 ਵਿਚ ਸਰਪੰਚਾਂ ਲਈ 5 ਅਤੇ ਪੰਚਾਂ ਲਈ 28, ਭੂੰਗਾ ਵਿਚ ਪੰਚਾਂ ਲਈ 10, ਮਾਹਿਲਪੁਰ ਵਿਚ ਸਰਪੰਚਾਂ ਲਈ 2 ਅਤੇ ਪੰਚਾਂ ਲਈ 22, ਗੜ੍ਹਸ਼ੰਕਰ ਵਿਚ ਪੰਚਾਂ ਲਈ 14, ਟਾਂਡਾ ਵਿਚ ਪੰਚਾਂ ਲਈ 15, ਦਸੂਹਾ ਵਿਚ ਪੰਚਾਂ ਲਈ 10, ਮੁਕੇਰੀਆਂ ਵਿਚ ਪੰਚਾਂ ਲਈ 11, ਹਾਜੀਪੁਰ ਵਿਚ ਪੰਚਾਂ ਲਈ 9, ਸਰਪੰਚਾਂ ਲਈ 8 ਅਤੇ ਤਲਵਾੜਾ ਵਿਚ ਪੰਚਾਂ ਲਈ 26 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ ਵੱਲ ਵਾਪਸ ਮੁੜਨ ਲੱਗੀ ਹੈ ਭਾਜਪਾ
ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਤੱਕ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ED ਦਾ ਵੱਡਾ ਐਕਸ਼ਨ, ਚੰਡੀਗੜ੍ਹ, ਲੁਧਿਆਣਾ ਤੇ ਬਰਨਾਲਾ 'ਚ ਕਰ 'ਤੀ ਰੇਡ, ਜਾਣੋ ਕਿਉਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਤਿਮ ਸੰਸਕਾਰ ਤੋਂ ਪਰਤਦਿਆਂ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਇਕ ਔਰਤ ਦੀ ਮੌਤ
NEXT STORY