ਮੋਗਾ (ਗੋਪੀ)-ਵਿਸ਼ਵ ਪ੍ਰਸਿੱਧ ਧਾਰਮਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਦੇ ਮਹਾਪੁਰਸ਼ ਸੰਤ ਸੁਆਮੀ ਜਗਜੀਤ ਸਿੰਘ ਜੀ ਲੋਪੋਂ ਵਾਲਿਆਂ ਵੱਲੋਂ ਦੁਨੀਆ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਲਗਾਤਾਰ ਪਿੰਡਾਂ ਤੇ ਸ਼ਹਿਰਾਂ ’ਚ ਦਰਬਾਰ ਧਾਰਮਕ ਨੂਰੀ ਦੀਵਾਨ ਸਜਾਏ ਜਾ ਰਹੇ ਹਨ, ਜਿਸ ਲਡ਼ੀ ਤਹਿਤ ਪਿੰਡ ਲੋਹਗਡ਼੍ਹ ਵਿਖੇ ਪਿੰਡ ਵਾਸੀਆਂ, ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਧਾਰਮਕ ਨੂਰੀ ਦੀਵਾਨ ਸਜਾਏ ਗਏ। ਇਸ ਸਬੰਧੀ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦਰਬਾਰ ਸੰਪ੍ਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਵੱਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਗੁਰ-ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੁਪਹਿਰ 1 ਤੋਂ 2 ਵਜੇ ਤੱਕ ਨੂਰੀ ਦੀਵਾਨਾਂ ਦੌਰਾਨ ਆਪਣੇ ਰੂਹਾਨੀ ਪ੍ਰਵਚਨ ਕਰਦਿਆਂ ਸੰਤ ਲੋਪੋਂ ਨੇ ਕਿਹਾ ਕਿ ਸੰਤਾਂ ਦੀ ਸੰਗਤ ਕਰ ਕੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੀ ਸਾਡੇ ਜੀਵਨ ਦਾ ਮਕਸਦ ਹੈ ਅਤੇ ਇਸ ਦੀ ਪ੍ਰਾਪਤੀ ਲਈ ਸੰਤ-ਮਹਾਪੁਰਸ਼ ਰਾਹ ਦਸੇਰਾ ਬਣਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਜਾਮੇ ’ਚ ਹੀ ਪ੍ਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਇਸ ਲਈ ਮਨੁੱਖ ਨੂੰ ਇਸ ਦੇਹੀ ਨੂੰ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਬਚਾ ਕੇ, ਗੁਰੂ ਨਾਲ ਜੋਡ਼ਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨਿਆਵੀ ਸੁੱਖ, ਸਾਧਨ, ਜਾਇਦਾਦ ਆਦਿ ਕਿਸੇ ਕੰਮ ਨਹੀਂ ਆਉਣੇ, ਜੇਕਰ ਉਸ ਅਕਾਲ ਪੁਰਖ ਨਾਲ ਲਿਵ ਨਾਂ ਜੋਡ਼ੀ। ਉਨ੍ਹਾਂ ਕਿਹਾ ਕਿ ਹਰੇਕ ਮਾਤਾ-ਪਿਤਾ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਨੂੰ ਪ੍ਰਮਾਤਮਾ ਨਾਲ ਜੋਡ਼ਨ ਅਤੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਮਾਤਾ-ਪਿਤਾ ਦੀ ਸੇਵਾ ਕਰਨ। ਉਨ੍ਹਾਂ ਕਿਹਾ ਕਿ ਇਸ ਜੀਵਨ ਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨ ਦੇ ਲਡ਼ ਲੱਗ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਸ ਮੌਕੇ ਪਿੰਡ ਲੋਹਗਡ਼੍ਹ ਦੀ ਸੰਗਤ ਵੱਲੋਂ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਨੂੰ ਧਾਰਮਕ ਤੇ ਸਮਾਜ ਪ੍ਰਤੀ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਸਮੇਂ ਮਹਿੰਦਰ ਸਿੰਘ, ਏਕਮ ਸਿੰਘ, ਦਲਵੀਰ ਸਿਘ, ਹੈਪੀ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਦਿਲਬਾਗ ਸਿੰਘ ਸਰਪੰਚ, ਪਰਮਜੀਤ ਸਿੰਘ ਗੁਰਦੁਆਰਾ ਪ੍ਰਧਾਨ, ਬਿੱਕਰ ਸਿੰਘ ਗਿਆਨੀ ਪਰਮਜੀਤ ਸਿੰਘ, ਬਲਜੀਤ ਸਿੰਘ ਮਨਦੀਪ ਸਿੰਘ, ਜੱਗਾ ਸਿੰਘ, ਗੁਰਮੀਤ ਸਿੰਘ ਮੀਤਾ, ਬਲਦੇਵ ਸਿੰਘ, ਬੁੱਗਾ ਸਿੰਘ ਪੰਚ, ਬੱਗਾ ਸਿੰਘ ਧੂਰੀ ਬੱਸ ਵਾਲੇ, ਮਹੰਤ ਚਮਕੌਰ ਸਿੰਘ, ਗਿਆਨੀ ਗੁਰਬਚਨ ਸਿੰਘ, ਭੋਲਾ ਸਿੰਘ ਸੂਬੇਦਾਰ, ਸੂਬੇਦਾਰ ਤਰਸੇਮ ਸਿੰਘ, ਜਗਸੀਰ ਸਿੰਘ ਸੀਰਾ, ਜੋਗਿੰਦਰ ਸਿੰਘ, ਸ਼ਰਨ ਸਿੰਘ ਮੰਡੇਰ, ਆਤਮਾ ਸਿੰਘ ਸਾਬਕਾ ਸਰਪੰਚ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਅਮਰਜੀਤ ਸਿੰਘ ਕਾਲਾ, ਸੇਵਕ ਸਿੰਘ ਲੋਪੋਂ ਸਾਜਨ ਸਟੂਡੀਓ ਵਾਲੇ, ਤਰਸੇਮ ਸਿੰਘ ਸੇਮਾ, ਮਨਪ੍ਰੀਤ ਸਿੰਘ ਮੰਤਰੀ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਫਤਿਹਗਡ਼੍ਹ ਪੰਜਤੂਰ ਦੇ ਵਿਕਾਸ ਲਈ
NEXT STORY