ਮੋਗਾ (ਬਿੰਦਾ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਡੀ-ਵਰਮਿੰਗ ਮੋਪ-ਅੱਪ ਦੇ ਤਹਿਤ ਸਿਹਤ ਬਲਾਕ ਡਰੋਲੀ ਭਾਈ ਅਧੀਨ 107 ਸਰਕਾਰੀ ਤੇ ਪ੍ਰਾਇਵੇਟ ਸਕੂਲਾਂ, 117 ਆਂਗਣਵਾਡ਼ੀ ਕੇਂਦਰਾਂ ਅਤੇ ਘਰਾਂ ’ਚ ਰਹਿ ਰਹੇ 23,636 ਬੱਚਿਆਂ ਨੂੰ ਪੇਟ ਦੀ ਕੀਡ਼ੇ ਮਾਰਨ ਵਾਲੀਆਂ ਅਲਬੈਡਾਜੋਲ ਦੀਆਂ ਗੋਲੀਆਂ ਖੁਆਈਆਂ ਗਈਆਂ। ਸਿਵਲ ਸਰਜਨ ਮੋਗਾ ਡਾ. ਅਰਵਿੰਦਰਪਾਲ ਸਿੰਘ ਗਿੱਲ ਅਤੇ ਸੀਨੀਅਰ ਮੈਡੀਕਲ ਅਫਸਰ ਡਰੋਲੀ ਭਾਈ ਡਾ. ਇੰਦਰਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਬੀ. ਈ. ਈ ਡਰੋਲੀ ਭਾਈ ਰਛਪਾਲ ਸਿੰਘ ਦੀ ਅਗਵਾਈ ਹੇਠ ਵੱਖ-ਵੱਖ 42 ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਸਕੂਲਾਂ ’ਚ ਤੇ ਆਗਨਵਾਡ਼ੀ ਕੇਂਦਰਾਂ ’ਚ ਜਾ ਕੇ ਬੱਚਿਆਂ ਨੂੰ ਪੇਟ ਦੀ ਕੀਡ਼ੇ ਮਾਰਨ ਵਾਲੀਆਂ ਗੋਲੀਆਂ ਖੁਆਈਆਂ। ਇਸ ਮੌਕੇ ਬੱਚਿਆਂ ਤੇ ਅਧਿਆਪਕਾਂ ਨੂੰ ਇਸ ਗੋਲੀ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਬੱਚਿਆਂ ਨੂੰ ਹੱਥ ਧੋਣ ਦੇ 6 ਸਟੈੱਪ ਵੀ ਸਿਖਾਏ ਗਏ। ਇਸ ਮੌਕੇ ਐੱਸ. ਆਈ ਬਲਰਾਜ ਸਿੰਘ, ਐੱਸ. ਆਈ ਪਿਆਰੇ ਲਾਲ, ਐੱਲ. ਐੱਚ. ਵੀ ਰਾਜਪਾਲ ਕੌਰ, ਐੱਸ. ਆਈ ਪਰਮਜੀਤ ਸਿੰਘ, ਐੱਲ. ਐੱਚ. ਵੀ ਜਿੰਦ ਕੌਰ, ਐੱਲ. ਐੱਚ. ਪੀ ਸਰਬਜੀਤ ਕੌਰ, ਨਰਿੰਦਰ ਕੌਰ, ਸਿਹਤ ਵਰਕਰ ਪਰਮਿੰਦਰ ਸਿੰਘ, ਸਿਹਤ ਵਰਕਰ ਰਾਮ ਸਿੰਘ, ਸਟਾਫ ਨਰਸ ਜਸਪ੍ਰੀਤ ਕੌਰ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਹੋਣ : ਜਗਜੀਤ ਖਾਈ
NEXT STORY