ਮੋਗਾ (ਬਿੰਦਾ)-ਸੋਸਨ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਕਰੀਬ 2:45 ਵਜੇ ਘਰ ਦੀ ਪਾਣੀ ਵਾਲੀ ਟੈਂਕੀ ’ਤੇ ਆਸਮਾਨੀ ਬਿਜਲੀ ਡਿੱਗ ਪਈ। ਧਮਾਕੇ ਨਾਲ ਲੋਕ ਸਹਿਮ ਗਏ। ਉਨ੍ਹਾਂ ਦੱਸਿਆ ਕਿ ਘਰ ਵਿਚ ਕੰਮ ਕਰਦੇ ਕੁੱਕ ਰਾਮ ਕੁਮਾਰ ਨੂੰ ਜ਼ਬਰਦਸਤ ਝਟਕਾ ਲੱਗਾ, ਜਦਕਿ ਗੁਆਂਢੀ ਮਨਪ੍ਰੀਤ ਸਿੰਘ ਨੂੰ ਪਸ਼ੂਆਂ ਨੂੰ ਪੱਠੇ ਪਾਉਂਦਿਆਂ ਝਟਕਾ ਲੱਗਾ ਤੇ ਉਹ ਡਿੱਗ ਪਿਆ। ਇਸ ਤੋਂ ਇਲਾਵਾ ਟੈਂਕੀ ਦੀਆਂ ਟਾਈਲਾਂ ਦੂਰ-ਦੂਰ ਤੱਕ ਖਿੱਲਰ ਗਈਆਂ। ਇਸ ਤੋਂ ਇਲਾਵਾ ਪਿੰਡ ਦੇ ਕਈ ਘਰਾਂ ਦੀਆਂ ਫਰਿੱਜਾਂ, ਟੀ.ਵੀ ਤੇ ਹੋਰ ਉਪਕਰਨ ਸੜ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਸ਼੍ਰੀਮਤੀ ਸ਼ਾਮਲਤਾ ਗੋਇਲ ਨਮਿੱਤ ਸ਼ਰਧਾਂਜਲੀ ਸਮਾਗਮ ਹੋਇਆ
NEXT STORY