ਮੋਗਾ (ਬੱਬੀ)-ਪ੍ਰਸਿੱਧ ਕਾਰੋਬਾਰੀ ਧਰਮਪਾਲ ਗੋਇਲ ਬੱਧਨੀ ਕਲਾਂ ਵਾਲਿਆਂ ਦੀ ਧਰਮ ਪਤਨੀ ਅਤੇ ਦਵਿੰਦਰ ਕੁਮਾਰ (ਭੋਲਾ) ਤੇ ਵਿਪਨ ਗੋਇਲ ਦੀ ਮਾਤਾ ਸ਼੍ਰੀਮਤੀ ਸ਼ਾਮਲਤਾ ਗੋਇਲ ਜੋ ਕਿ ਬੀਤੇ ਦਿਨੀ ਇਸ ਸੰਸਾਰ ਰੂਪੀ ਭਵ ਸਾਗਰ ਨੂੰ ਛੱਡ ਕੇ ਅਚਾਨਕ ਪ੍ਰਭੂ ਦੇ ਚਰਨਾਂ ’ਚ ਜਾ ਬਿਰਾਜੇ ਸਨ ਨਮਿੱਤ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਮਿਆਨਾ ਰਿਜ਼ੋਰਟਸ ਬੱਧਨੀ ਕਲਾਂ ਵਿਖੇ ਹੋਇਆ, ਜਿਸ ’ਚ ਸੰਤ ਬਾਬਾ ਜੁਗਰਾਜ ਸਿੰਘ ਲੰਗਰਾਂ ਵਾਲੇ, ਸੰਤ ਬਾਬਾ ਚਰਨ ਦਾਸ ਡੇਰਾ ਕਾਂਸੀ ਪੁਰੀ ਵਾਲੇ, ਬਾਬਾ ਜੀਵਨ ਸਾਹ ਭਾਗੀ ਬਾਦਰ ਵਾਲੇ, ਬਾਬਾ ਪ੍ਰਦੀਪ ਸਿੰਘ ਦੀਪੀ , ਭਾਈ ਸੁਰਜੀਤ ਸਿੰਘ ਤੇ ਸੰਤ ਰਾਮ ਤੀਰਥ ਜਲਾਲ ਵਾਲਿਆਂ ਤੋਂ ਇਲਾਵਾ ਇਲਾਕੇ ਦੇ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਵਿਛਡ਼ੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇ ਸੰਤ ਰਾਮ ਤੀਰਥ ਜਲਾਲ ਵਾਲਿਆਂ ਵਲੋਂ ਕਥਾ ਕੀਤੀ ਗਈ ਤੇ ਪੰਡਤ ਰਾਧਾ ਰਮਨ ਵਲੋਂ ਸ੍ਰੀਮਤੀ ਸ਼ਾਮਲਤਾ ਗੋਇਲ ਨਮਿੱਤ ਰੱਖੇ ਗਏ ਸ੍ਰੀ ਗਰੁਡ਼ ਪੁਰਾਣ ਦੇ ਪਾਠ ਦਾ ਭੋਗ ਪੰਡਤ ਪਾਇਆ ਗਿਆ, ਉਪਰੰਤ ਰਸਮ ਪਗਡ਼ੀ ਹੋਈ । ਸ਼ਰਧਾਂਜਲੀ ਸਮਾਗਮ ’ਚ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾਡ਼, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਹਰੀ ਸਿੰਘ ਖਾਈ, ਅਕਾਲੀ ਦਲ ਦੇ ਸੂਬਾ ਆਗੂ ਬਲਵਿੰਦਰ ਪਾਲ ਸਿੰਘ ਹੈਪੀ, ਹਰਭੁਪਿੰਦਰ ਸਿੰਘ ਲਾਡੀ ਬੁੱਟਰ ਸਾਬਕਾ ਜ਼ਿਲਾ ਪ੍ਰੀਸਿਦ ਮੈਂਬਰ, ਸਾਬਕਾ ਸਰਪੰਚ ਅਜੀਤਪਾਲ ਸਿੰਘ ਰਣੀਆਂ, ਹਰਿੰਦਰ ਸਿੰਘ ਰਣੀਆਂ ਮੈਂਬਰ ਐੱਸ. ਜੀ. ਪੀ. ਸੀ, ਬਲਦੇਵ ਸਿੰਘ ਧਾਲੀਵਾਲ ਪ੍ਰਧਾਨ ਨਗਰ ਪੰਚਾਇਤ, ਭੁਪਿੰਦਰ ਸਿੰਘ ਸਾਹੋਕੇ, ਰਾਮ ਨਿਵਾਸ ਗੋਇਲ ਮੀਤ ਪ੍ਰਧਾਨ, ਸਵਰਨ ਸਿੰਘ ਸਾਬਕਾ ਸਰਪੰਚ, ਵਿਸ਼ਾਲ ਮਿੱਤਲ, ਸੱਤਪਾਲ ਸਿੰਗਲਾ ਨੰਬਰਦਾਰ, ਵਰਿੰਦਰ ਤਾਇਲ, ਕਪਿਲ ਮਿੱਤਲ ਨੰਬਰਦਾਰ, ਯਸ਼ਪਾਲ ਮਿੱਤਲ , ਕਿਰਨਾ ਰਾਣੀ ਮਿੱਤਲ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ, ਕੁਲਦੀਪ ਮਿਆਣਾ ਕੌਂਸਲਰ, ਸੋਨੂੰ ਜਿਉਲਰਜ਼, ਅਜਮੇਰ ਸਿੰਘ ਕੌਂਸਲਰ, ਗੁਰਮੀਤ ਸਿੰਘ ਸਾਬਕਾ ਐੱਮ.ਸੀ, ਸਤੀਸ਼ ਮੰਗਲਾਂ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਮਦਨ ਗੋਪਾਲ ਮੰਗਲਾ, ਜੱਥੇਦਾਰ ਬੁੱਧ ਸਿੰਘ ਰਾਉਕੇ , ਭਜਨ ਸਿੰਘ, ਨਰਿੰਦਰ ਤਾਇਲ, ਰਾਕੇਸ਼ ਕੁਮਾਰ ਪਾਸੀ, ਕੁਲਦੀਪ ਬਿੰਨੀ, ਜੀਵਨ ਗਰਗ, ਮੰਗਤ ਰਾਏ ਗਰਗ, ਮਨਜੀਤ ਸਿੰਘ ਨੰਬਰਦਾਰ, ਸਰਬਜੀਤ ਪੰਚ ਰਾਉਕੇ, ਗੋਰਾ ਐੱਮ. ਐਲ.ਏ. ਰਾਉਕੇ, ਗੁਰਦੀਪ ਬੁੱਟਰ, ਜਸਵੀਰ ਸਿੰਘ ਨੰਬਰਦਾਰ, ਜੰਟਾਂ ਐੱਮ. ਸੀ ਆਦਿ ਤੋਂ ਇਲਾਵਾ ਹਲਕੇ ਦੇ ਪੰਚਾ ਸਰਪੰਚਾਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ।
ਭਾਰਤ ਸਰਕਾਰ ਪਾਕਿਸਤਾਨ ਨਾਲ ਨਾ ਵਰਤੇ ਢਿੱਲ ਸਗੋ ਸਖ਼ਤੀ ਨਾਲ ਆਵੇ ਪੇਸ਼
NEXT STORY