ਮੋਗਾ (ਬਾਵਾ/ਜਗਸੀਰ)-ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਸੇਵਾਵਾਂ ਤੇ ਹੋਰ ਪਬਲਿਕ ਅਦਾਰਿਆਂ ਦੇ ਨਿੱਜੀਕਰਨ ਖਿਲਾਫ ਹਲਕਾ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਨਿਹਾਲ ਸਿੰਘ ਵਾਲਾ, ਰਣਸੀਹ ਖੁਰਦ, ਰਣਸੀਂਹ ਕਲਾਂ, ਬੀਡ਼ ਰਾਊਕੇ, ਰਾਊਕੇ ਕਲਾਂ, ਬੱਧਨੀ ਕਲਾਂ, ਦੌਧਰ, ਮੱਲੇਆਣਾ, ਲੋਪੋਂ, ਮੀਨੀਆ, ਕੁੱਸਾ, ਰਾਮਾ, ਬਿਲਾਸਪੁਰ, ਮਾਛੀਕੇ, ਹਿੰਮਤਪੁਰਾ, ਭਾਗੀ ਕੇ, ਸੈਦੋਕੇ ਖਾਈ, ਗਾਜੀਆਣਾ, ਬੁਰਜ ਹਮੀਰਾ, ਦੀਨਾ, ਮਧੇਕੇ, ਬਾਰੇਵਾਲਾ, ਦਿਦਾਰੇਵਾਲਾ, ਪੱਤੋ ਹੀਰਾ ਸਿੰਘ ਆਦਿ ’ਚ ਵਿਸ਼ਾਲ ਚੇਤਨਾ ਮਾਰਚ ਕਰ ਕੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਿੰਡਾਂ ਦੀਆਂ ਸੱਥਾਂ ’ਚ ਪਰਦਾਫਾਸ਼ ਕੀਤਾ । ਸੰਬੋਧਨ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ ਗੁਰਮੇਲ ਸਿੰਘ ਮਾਛੀਕੇ, ਜ਼ਿਲਾ ਸਕੱਤਰ ਰਣਧੀਰ ਸਿੰਘ ਮੀਨੀਆ, ਸੂਬਾ ਕਮੇਟੀ ਮੈਂਬਰ ਬਸੰਤ ਸਿੰਘ ਮੋਠਾਂ ਵਾਲੀ, ਸਰਪ੍ਰਸਤ ਗੁਰਮੇਲ ਸਿੰਘ ਮਾਨ ਦੌਧਰ, ਸੋਹਣ ਸਿੰਘ ਸੈਦੋਕੇ ਨੇ ਜਿੱਥੇ ਕਸ਼ਮੀਰ ਵਿਖੇ ਹੋਈ ਅੱਤਵਾਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ, ਉੱਥੇ ਹੀ ਪੰਜਾਬ ਸਰਕਾਰ ਦੇ ਨਿੱਜੀਕਰਨ, ਉਦਾਰੀਕਰਨ, ਵਪਾਰੀਕਰਨ ਹਮਲੇ ਤਹਿਤ ਪਬਲਿਕ ਅਦਾਰਿਆਂ ਸਿੱਖਿਆ ਅਤੇ ਸਿਹਤ ਕੇਂਦਰਾਂ ਦੇ ਨਿੱਜੀਕਰਨ ਕਰਨ ਕਰ ਕੇ ਮਿਹਨਤਕਸ਼ ਤੇ ਗਰੀਬ ਮਜ਼ਦੂਰ ਕਿਸਾਨ, ਛੋਟੇ ਦੁਕਾਨਦਾਰ, ਛੋਟੇ ਮੁਲਾਜ਼ਮ ਗੰਭੀਰ ਸੰਕਟ ’ਚ ਫਸੇ ਹੋਏ ਹਨ। ਪਬਲਿਕ ਅਦਾਰੇ ਲੋਕਾਂ ਦੀ ਮਿਹਨਤ ਅਤੇ ਖੂਨ-ਪਸੀਨੇ ਦੀ ਕਮਾਈ ਤੋਂ ਟੈਕਸਾਂ ਦੇ ਰੂਪ ’ਚ ਲਏ ਧਨ ਨਾਲ ਉਸਾਰੇ ਗਏ ਹਨ। ਪੰਜਾਬ ਸਰਕਾਰ ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਸਾਫ਼ ਮੁੱਕਰ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਸਿਹਤ ਸੇਵਾਵਾਂ ਦੇ ਬਜਟ ’ਚ ਵਾਧਾ ਕਰ ਕੇ ਇਲਾਜ ਵਿਹੁਣੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਪ੍ਰਦਾਨ ਕਰਦੀ ਪਰ ਉਲਟਾ ਪਹਿਲਾਂ ਮਿਲਦੀਆਂ ਨੂੰ ਨਿਗੂਣੀਆਂ ਸਿਹਤ ਸੇਵਾਵਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਿੰਡਾਂ ’ਚ 50-50 ਸਾਲਾਂ ਤੋਂ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਬੰਦ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਬਲਾਕ ਚੇਅਰਮੈਨ ਜਗਸੀਰ ਸਿੰਘ ਹਿੰਮਤਪੁਰਾ, ਬਲਜਿੰਦਰ ਸਿੰਘ ਨੱਥੋਕੇ, ਸਵਰਨ ਸਿੰਘ ਮੋਗਾ, ਜਸਵਿੰਦਰ ਸਿੰਘ ਦੀਨਾ, ਬਲਜੋਤ ਸਿੰਘ, ਸਿਵਰਾਜ ਖੋਟੇ, ਚਮਕੌਰ ਸਿੰਘ ਖਾਈ, ਸੁਖਜੀਵਨ ਸਿੰਘ ਤਖਤੂਪੁਰਾ, ਰਾਜਿੰਦਰ ਸਿੰਘ ਲੋਪੋਂ, ਕੇਵਲ ਸਿੰਘ ਮਾਛੀਕੇ, ਸ਼ਿੰਦਰਪਾਲ ਸਿੰਘ ਰਾਊਕੇ, ਸੁਖਵਿੰਦਰ ਸਿੰਘ ਮੱਲੇਆਣਾ, ਹਰਸ਼ਿੰਦਰ ਸਿੰਘ ਰਣੀਆ, ਜਗਰਾਜ ਸਿੰਘ ਖਾਈ, ਭਗਵਾਨ ਸਿੰਘ ਰਾਮਾ, ਬਹਾਦਰ ਸਿੰਘ ਮੱਲੇਆਣਾ, ਅਮਨਦੀਪ ਸਿੰਘ ਪੱਖਰਵੱਢ, ਰਾਜਵੀਰ ਸਿੰਘ ਰੌਂਤਾ, ਮਹਿੰਦਰ ਸਿੰਘ, ਬਲਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪੁਸਤਕ ‘ਦਿਲਾਂ ’ਚ ਧਡ਼ਕਦੀ ਐਂ ਤੂੰ’ ਲੋਕ ਅਰਪਣ
NEXT STORY