ਮੋਗਾ (ਗੋਪੀ ਰਾਊਕੇ)-ਭਾਰਤ ਦੇ ਪੁਰਾਤਨ ਇਤਿਹਾਸ ਨੂੰ ਲਡ਼ੀਵਾਰ ਇਕੱਠ ਕਰ ਕੇ ਇਸਨੂੰ ਸਰਲ ਤਰੀਕੇ ਕਲਮਬੰਦ ਕਰਨ ਵਾਲੇ ਪੰਜਾਬੀ ਦੇ ਨਾਮਵਰ ਲੇਖਕ ਅਲੀ ਰਾਜਪੁਰਾ ਨੇ ਅੱਜ ਵਿਸ਼ਵ ਪ੍ਰਸਿੱਧ ਧਾਰਮਿਕ ਸੰਪਰਦਾਇ ਦਰਬਾਰਸਰ ਲੋਪੋਂ ਪੁੱਜ ਕੇ ਸੰਸਥਾ ਦੇ ਮੌਜੂਦਾ ਗੱਦੀਨਸ਼ੀਨ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੂੰ ਹਾਲ ਹੀ ਲਿਖੀ ਆਪਣੀ ਇਤਿਹਾਸਕ ਕਿਤਾਬ ‘ਵੱਡਾ ਘੱਲੂਘਾਰਾ 1762’ ਭੇਂਟ ਕੀਤੀ। ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਨੇ ਲੇਖਕ ਅਲੀ ਰਾਜਪੁਰਾ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਲੇਖਕ ਰਾਜਪੁਰਾ ਇਕ ਹੋਣਹਾਰ, ਬੁੱਧੀਮਾਨ ਨੌਜਵਾਨ ਲੇਖਕ ਹੈ, ਜਿਸ ਨੇ ਪਹਿਲਾ ਆਪ ਇੰਨੀ ਇਤਿਹਾਸਕ ਜਾਣਕਾਰੀ ਨੂੰ ਇਕੱਠਾ ਕੀਤਾ ਅਤੇ ਮਗਰੋਂ ਇਸ ਨੂੰ ਪੁਸਤਕ ਦਾ ਰੂਪ ਦੇ ਕੇ ਪਾਠਕਾਂ ਦੇ ਸਨਮੁੱਖ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਇਤਿਹਾਸਕ ਕਿਤਾਬਾਂ ਪਡ਼੍ਹ ਕੇ ਹੀ ਸਾਨੂੰ ਆਪਣੇ ਵਿਰਸੇ, ਪੰਜਾਬ ਤੇ ਵਾਪਰੀਆਂ ਇਤਿਹਾਸਕ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਲੇਖਕ ਸਮਾਜ ਨੂੰ ਚੰਗੇ ਰਾਹ ਪਾਉਂਦੇ ਹਨ। ਉਨ੍ਹਾਂ ਅਲੀ ਰਾਜਪੁਰਾ ਨੂੰ ਆਸ਼ੀਰਵਾਦ ਦਿੰਦਿਆ ਭਵਿੱਖ ’ਚ ਹੋਰ ਚੰਗੀਆਂ ਕਿਤਾਬਾਂ ਲਿਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੇਖਕ ਅਲੀ ਰਾਜਪੁਰਾ ਨੇ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਤੋਂ ਆਸ਼ੀਰਵਾਦ ਹਾਸਲ ਕਰਨ ਮਗਰੋਂ ਕਿਹਾ ਕਿ ਉਹ ਭਵਿੱਖ ’ਚ ਵੀ ਅਜਿਹੀਆਂ ਖੋਜੀ ਕਿਤਾਬਾਂ ਲਿਖਣਗੇ। ਇਸ ਮੌਕੇ ਜਗਜੀਤ ਸਿੰਘ ਜੱਗਾ ਲੋਪੋਂ, ਬਾਬਾ ਗੁਰਚਰਨ ਸਿੰਘ ਮੱਲੇਆਣਾ, ਭੁਪਿੰਦਰ ਸਿੰਘ ਬਾਰਨਰਹਾਡ਼੍ਹਾ, ਮਾਸਟਰ ਜਸਵਿੰਦਰ ਸਿੰਘ, ਤਰਸੇਮ ਸਿੰਘ, ਅਮਰਜੀਤ ਸਿੰਘ ਕਾਲਾ, ਹਰਨਾਮ ਸਿੰਘ ਨਾਮਾ, ਬਿੰਦਰ ਬਿਜਲੀਵਾਲਾ ਵੀ ਹਾਜ਼ਰ ਸਨ।
ਹੁਣ ਵਰਦੀ ’ਚ ਡਿਊਟੀ ਕਰਨਗੇ ਵਕੀਲਾਂ ਦੇ ਕਲਰਕ
NEXT STORY