ਲੰਡਨ/ਪਟਿਆਲਾ (ਸਰਬਜੀਤ ਸਿੰਘ ਬਨੂੜ) : ਰਾਜਪੁਰਾ-ਬਨੂੜ-ਮੋਹਾਲੀ ਰੇਲਵੇ ਲਾਈਨ, ਜੋ ਕਿ ਬਨੂੜ, ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਜ਼ਿਲਿਆਂ ਲਈ ਤਰੱਕੀ ਅਤੇ ਆਵਾਜਾਈ ਵਿਚ ਇਨਕਲਾਬ ਲਿਆਉਣ ਵਾਲੀ ਸੀ, ਹੁਣ ਰਾਜਨੀਤਿਕ ਖਿਚੋਤਾਣ ਦਾ ਸ਼ਿਕਾਰ ਹੋ ਕੇ ਠੰਡੇ ਬੱਸਤੇ ਪਈ ਹੋਈ ਹੈ। ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਦੀ ਲੰਬਾਈ ਤਕਰੀਬਨ 23.89 ਕਿਲੋਮੀਟਰ ਹੈ, ਜਿਸ ਦੀ 2025 ਦੀ ਮੌਜੂਦਾ ਅੰਦਾਜ਼ਨ ਲਾਗਤ ₹406 ਕਰੋੜ ਦੱਸੀ ਜਾਂਦੀ ਹੈ, ਜੋ ਕਿ ਪਹਿਲਾਂ 2016-17 ਵਿੱਚ ਤਿਆਰ ਕੀਤੀ ਗਈ ਡੀਟੇਲਡ ਪ੍ਰੋਜੈਕਟ ਰਿਪੋਰਟ (DPR) ਵਿੱਚ ₹312.53 ਕਰੋੜ ਸੀ।
ਜ਼ਿਕਰਯੋਗ ਹੈ ਕਿ ਬਠਿੰਡਾ-ਰਾਜਪੁਰਾ ਰੇਲਵੇ ਲਾਈਨ ਜੋ ਤਕਰੀਬਨ 172.64 ਕਿਲੋਮੀਟਰ ਹੈ ਅਤੇ ਇਹ ਲਾਈਨ ਪੂਰੀ ਤਰ੍ਹਾਂ ਚਾਲੂ ਹੈ ਅਤੇ ਇਸ ਦੀ ਦੋਹਰੀਕਰਨ ਅਤੇ ਵਿਦਿਊਤਕਰਨ ਦਾ ਕੰਮ ਪੂਰਾ ਹੋ ਚੁੱਕਾ ਹੈ। ਬਨੂੜ ਇਲਾਕੇ ਵਿੱਚ ਬਠਿੰਡਾ-ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਸੰਬੰਧੀ ਦੋ ਮੁੱਖ ਪ੍ਰਾਜੈਕਟ ਹਨ, ਜੋ ਕਿ ਇਲਾਕਾਈ ਆਵਾਜਾਈ ਅਤੇ ਵਿਕਾਸ ਲਈ ਮਹੱਤਵਪੂਰਨ ਹਨ।
ਇੱਕ ਅਨੁਸਾਰ ਪਹਿਲੀ ਡੀ.ਪੀ.ਆਰ. (DPR) –2016-17 ਵਿੱਚ ਲਾਗਤ: ₹312.53 ਕਰੋੜ ਲੰਬਾਈ 23.89 ਕਿਲੋਮੀਟਰ ਸੀ ਤੇ ਮੌਜੂਦਾ ਅੰਦਾਜਾ ਅਨੁਸਾਰ ਸਾਲ 2025 ਤੱਕ ਨਵੀਂ ਅੰਦਾਜ਼ਿਤ ਲਾਗਤ: ₹406 ਕਰੋੜ ਤੋਂ ਵੱਧ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਵਾਧੂ ਲਾਗਤ ਇੰਫਲੇਸ਼ਨ, ਲੈਂਡ ਐਕਵਿਜ਼ੀਸ਼ਨ ਅਤੇ ਨਵੀਂ ਟੈਕਨੋਲੋਜੀ ਕਾਰਨ ਹੋਈ ਹੈ। ਦੱਸਣਯੋਗ ਹੈ ਕਿ ਰਾਜਪੁਰਾ-ਮੋਹਾਲੀ ਰੇਲਵੇ ਲਾਈਨ (ਬਨੂੜ ਰਾਹੀਂ) ਤਕਰੀਬਨ 23.89 ਕਿਲੋਮੀਟਰ ਪ੍ਰੋਜੈਕਟ ਦੀ ਅੰਤਿਮ ਸਥਾਨੀ ਸਰਵੇਖਣ (Final Location Survey) ਪੂਰੀ ਹੋ ਚੁੱਕੀ ਹੈ ਤੇ ਕੇਂਦਰ ਤੇ ਪੰਜਾਬ ਵਿੱਚ ਵੱਖ-ਵੱਖ ਸਰਕਾਰਾਂ ਹੋਣ ਕਾਰਨ ਰੁਕਿਆ ਹੋਇਆ ਹੈ। ਰਾਜਪੁਰਾ-ਬਨੂੜ-ਮੋਹਾਲੀ ਰੇਲਵੇ ਲਾਈਨ ਦੇ ਸੰਭਾਵੀ ਰੂਟ ਵਿੱਚ ਰਾਜਪੁਰਾ, ਬਨੂੜ, ਕਲੌਲੀ, ਮਨਕਪੁਰ, ਭੱਟੀਰਸ, ਖੇੜਾ ਗੱਜੂ, ਤਸੌਲੀ, ਮੋਹਾਲੀ ਪਿੰਡ ਆ ਸਕਦੇ ਹਨ ਤੇ ਬਨੂੜ ਵਿੱਚ ਵੱਡਾ ਰੇਲਵੇ ਸਟੇਸ਼ਨ ਬਣੇਗਾ।
ਸੂਤਰਾਂ ਮੁਤਾਬਕ ਇਹ ਪ੍ਰੋਜੈਕਟ ਹਾਲੇ ਰੁਕਿਆ ਹੋਇਆ ਹੈ, ਪਰ ਜੇਕਰ ਪੰਜਾਬ ਸਰਕਾਰ ਅਤੇ ਰੇਲ ਮੰਤਰਾਲਾ ਮਿਲ ਕੇ ਲਾਗਤ ਸਾਂਝੀ ਕਰਨ ਜਾਂ ਜ਼ਮੀਨ ਮੁਫ਼ਤ ਉਪਲਬਧ ਕਰਵਾਉਣ ’ਤੇ ਸਹਿਮਤ ਹੋ ਜਾਂਦੇ ਹਨ, ਤਾਂ ਇਹ ਪ੍ਰੋਜੈਕਟ ਅੱਗੇ ਵਧ ਸਕਦਾ ਹੈ। ਪ੍ਰਾਜੈਕਟ ਲਈ ਲੋੜੀਂਦੀ ਜ਼ਮੀਨ ਤਕਰੀਬਨ 43.192 ਹੈਕਟੇਅਰ ਹੈ, ਜੋ ਕਿ ਤਿੰਨ ਜ਼ਿਲ੍ਹਿਆਂ-ਐੱਸ.ਏ.ਐੱਸ. ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ ਅਤੇ ਪਟਿਆਲਾ-ਵਿੱਚ ਫੈਲੀ ਹੋਈ ਹੈ। ਕੁਝ ਪਿੰਡ ਜਿੱਥੇ ਜ਼ਮੀਨ ਉਪਲਬਧ ਹੋਣ ਦੀ ਸੰਭਾਵਨਾ ਹੈ। ਕੁਝ ਪਿੰਡ ਪਹਿਲਾਂ ਪਟਿਆਲਾ ਜ਼ਿਲ੍ਹੇ ਵਿੱਚ ਸਨ, ਪਰ ਹੁਣ ਇਨ੍ਹਾਂ ਨੂੰ ਐਸ ਏ ਐਸ ਨਗਰ ਮੋਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਖਤਮ ਹੋ ਗਈ ਹੈ, ਜੋ ਕਿ ਪ੍ਰਾਜੈਕਟ ਲਈ ਲੋੜੀਂਦੀ ਜ਼ਮੀਨ ਦੀ ਉਪਲਬਧਤਾ ਵਿੱਚ ਮਦਦਗਾਰ ਹੋ ਸਕਦੀ ਹੈ।
ਬਨੂੜ 'ਚ ਰੇਲਵੇ ਸਟੇਸ਼ਨ ਦੀ ਸੰਭਾਵੀ ਸਥਿਤੀ
ਬਨੂੜ ਵਿੱਚ ਰੇਲਵੇ ਸਟੇਸ਼ਨ ਦੀ ਸਥਿਤੀ ਤੈਅ ਕਰਨ ਲਈ ਅੰਤਿਮ ਸਰਵੇਖਣ ਹੋ ਚੁੱਕਾ ਹੈ, ਪਰ ਹਾਲੇ ਤਕ ਕਿਸੇ ਨਿਰਧਾਰਿਤ ਥਾਂ ਦਾ ਐਲਾਨ ਨਹੀਂ ਹੋਇਆ ਹੈ। ਇਹ ਰੇਲਵੇ ਲਾਈਨ ਸਿਰਫ਼ ਇਕ ਆਵਾਜਾਈ ਦਾ ਜ਼ਰੀਆ ਨਹੀਂ, ਸਗੋਂ ਹਰਿਆਣਾ ਪੰਜਾਬ ਦੀ ਸਰਹੱਦ ਤੇ ਬਨੂੜ ਲਈ ਇੱਕ ਆਰਥਿਕ ਰੀੜ੍ਹ ਦੀ ਹੱਡੀ ਸਾਬਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਰਹੂਮ ਸਾਬਕਾ ਖਜ਼ਾਨਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਸਮੇਤ ਕਈ ਸਥਾਨਕ ਨੇਤਾਵਾਂ ਨੇ ਇਸ ਮਾਮਲੇ ਨੂੰ ਲੰਮੇ ਸਮੇਂ ਕੇਦਰ ਕੋਲ ਉਠਾਇਆ ਸੀ ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਸੂਤਰਾਂ ਮੁਤਾਬਕ ਰਾਜ ਸਭਾ ਦੇ ਇੱਕ ਮੋਜੂਦਾ ਮੈਂਬਰ ਨੇ ਸੇਕੜੇ ਏਕੜ ਜ਼ਮੀਨ ਖ਼ਰੀਦਣ ਦੀਆ ਚਰਚਾਵਾਂ ਹਨ ਜਦ ਕਿ ਦਰਜਨਾਂ ਵੀ ਆਈ ਪੀਜ਼ ਦੀਆਂ ਕੋਡੀਆਂ ਭਾਅ ਖਰੀਦੀ ਸੈਂਕੜੇ ਏਕੜ ਜ਼ਮੀਨ ਰਾਤੋ ਰਾਤ ਕਰੋੜਾਂ ਵਿੱਚ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਰੂਸ਼ੀ ਨੇ ਵਧਾਇਆ ਜਲੰਧਰ ਦਾ ਮਾਣ : ਦੀਪਕ ਬਾਲੀ
NEXT STORY