ਮੋਗਾ (ਰਾਕੇਸ਼)-ਸੀਨੀਅਰ ਸਿਟੀਜਨ ਕੌਂਸਲ ਦੀ ਮੀਟਿੰਗ ਪ੍ਰਧਾਨ ਸੁਖਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਭ ਤੋਂ ਪਹਿਲਾਂ ਪੁਲਵਾਮਾਂ ਵਿਖੇ ਸੀ. ਆਰ. ਪੀ. ਐੱਫ. ਦੇ ਜਵਾਨਾਂ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਗਈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਪੂਰੀ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਗਰੀਨ ਵਾਲਿਆਂ ਦੀ ਭਰਜਾਈ ਬੀਬੀ ਚਰਨਜੀਤ ਕੌਰ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ। ਇਸ ਮੀਟਿੰਗ ਦੀ ਕਾਰਵਾਈ ਦੌਰਾਨ ਪੀ. ਆਰ. ਓ. ਪ੍ਰੀਤਮ ਸਿੰਘ ਪ੍ਰੀਤ, ਪ੍ਰਧਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਸਰਬਸੰਮਤੀ ਨਾਲ ਇਹ ਮੰਗ ਪ੍ਰਸ਼ਾਸਨ ਤੋਂ ਕੀਤੀ ਗਈ ਕਿ ਟ੍ਰੈਫਿਕ ਲਾਈਟਾਂ ਚਾਲੂ ਕੀਤੀਆਂ ਜਾਣ, ਚੌਂਕ ’ਚ ਟ੍ਰੈਫਿਕ ਕਰਮਚਾਰੀ ਹੋਰ ਤਾਇਨਾਤ ਕੀਤੇ ਜਾਣ, ਬਾਜ਼ਾਰ ’ਚ ਨਾਜਾਇਜ਼ ਕਬਜੇ ਚੁੱਕਵਾਏ ਜਾਣ ਤਾਂ ਜੋ ਸਡ਼ਕਾਂ ਖੁੱਲ੍ਹੀਆਂ ਹੋ ਸਕਣ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚਲ ਸਕੇ। ਸੀਨੀਅਰ ਨਾਗਰਿਕਾਂ ਨੂੰ ਬੱਸ ਸਫਰ ’ਚ ਗੁਆਂਢੀ ਰਾਜਾਂ ਵਾਂਗ ਅੱਧੀ ਟਿਕਟ ’ਤੇ ਸਫਰ ਦੀ ਸਹੂਲਤ ਜਾਰੀ ਕੀਤੀ ਜਾਵੇ, ਦਫਤਰਾਂ ’ਚ ਸੀਨੀਅਰ ਨਾਗਰਿਕਾਂ ਦੇ ਮਾਨ ਸਨਮਾਨ ਦਾ ਖਿਆਲ ਰੱਖਿਆ ਜਾਵੇ, ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਨਿਹਾਲ ਸਿੰਘ ਵਾਲਾ ਰੋਡ ਦੀ ਮੁਰੰਮਤ ਜਲਦੀ ਕਰਵਾਈ ਜਾਵੇ, ਸ਼ਹਿਰ ਦੀਆਂ ਗਲੀਆਂ-ਨਾਲੀਆਂ ਦੀ ਸਫਾਈ ਅਤੇ ਸਟਰੀਟ ਲਾਈਟਾਂ ਚਾਲੂ ਕੀਤੀਆਂ ਜਾਣ ਅਤੇ ਕੂਡ਼ਾ ਕਰਕਟ ਦੀਆਂ ਪਈਆਂ ਢੇਰੀਆ ਜਲਦੀ ਉਠਾਈਆਂ ਜਾਣ। ਉਨ੍ਹਾਂ ਦੱਸਿਆ ਕਿ ਕੌਂਸਲ ਦੀ ਮਹੀਨਾਵਾਰ ਮੀਟਿੰਗ ਅੱਗੇ ਤੋਂ ਮਹੀਨੇ ਦੇ ਤੀਜੇ ਸ਼ਨੀਵਾਰ ਹੋਇਆ ਕਰੇਗੀ। ਇਸ ਮੌਕੇ ਬਨਾਰਸੀ ਦਾਸ, ਰਣਧੀਰ ਸਿੰਘ, ਪ੍ਰਿਤਪਾਲ ਸਿੰਘ, ਨੱਥਾ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ, ਮੁਲਖ ਰਾਜ, ਗੁਰਦੇਵ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਪ੍ਰੇਮ ਨਾਥ, ਅਵਤਾਰ ਸਿੰਘ, ਸਾਧੂ ਸਿੰਘ ਆਦਿ ਹਾਜ਼ਰ ਸਨ।
ਦੇਸ਼ ’ਚ ਵੱਧ ਰਹੇ ਜਬਰ-ਜ਼ਨਾਹ ਦੇ ਮਾਮਲੇ ਚਿੰਤਾਜਨਕ : ਡਾ. ਸੋਨੀਆ
NEXT STORY