ਮੋਗਾ (ਬੱਲ)-ਡਾ. ਕਮਲਦੀਪ ਕੌਰ ਮਾਹਲ ਡਿਪਟੀ ਡਾਇਰੈਕਟਰ ਡੈਂਟਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਸੁਰਿੰਦਰ ਕੌਰ ਐੱਸ.ਐੱਮ.ਓ. ਬੱਧਨੀ ਕਲਾਂ ਦੀ ਅਗਵਾਈ ’ਚ ਦੰਦਾਂ ਦਾ 31ਵਾਂ ਪੰਦਰਵਾਡ਼ਾ ਸਰਕਾਰੀ ਹਸਪਤਾਲ ਬੱਧਨੀ ਕਲਾਂ ’ਚ ਮਨਾਇਆ ਗਿਆ, ਜਿਸ ਵਿਚ ਦੰਦਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਚੰਦਨ ਜੈਨ ਨੇ 468 ਮਰੀਜ਼ਾਂ ਦੀ ਸਫ਼ਲ ਇਲਾਜ ਕਰ ਕੇ 14 ਲੋਡ਼ਵੰਦ ਮਰੀਜ਼ਾਂ ਨੂੰ ਦੰਦਾਂ ਦੇ ਨਵੇਂ ਸੈੱਟ ਲਾਏ। ਡਾ. ਜੈਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਿਰਫ਼ 12 ਮਰੀਜ਼ਾਂ ਦੇ ਦੰਦ ਲਾਉਣ ਦੇ ਹੀ ਹੁਕਮ ਸਨ ਪਰ ਬਾਕੀ ਰਹਿੰਦੇ ਦੋ ਹੋਰ ਮਰੀਜ਼ਾਂ ਨੂੰ ਆਪਣੇ ਅਖ਼ਤਿਆਰੀ ਫੰਡ ’ਚੋਂ ਪੈਸੇ ਲਾ ਕੇ ਮੁਫ਼ਤ ਦੰਦ ਲਾਏ ਗਏ ਹਨ। ਇਸ ਸਮੇਂ ਡਿਪਟੀ ਡਾਇਰੈਕਟਰ ਡਾ. ਕਮਲਦੀਪ ਕੌਰ ਮਾਹਲ ਨੇ ਡੈਂਟਲ ਮੈਡੀਕਲ ਅਫ਼ਸਰ ਦੀ ਭਰਪੂਰ ਸ਼ਲਾਘਾ ਕਰਦਿਆਂ ਅਤੇ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਨਿਰਸਵਾਰਥ ਸੇਵਾ ਬਦਲੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਸਨਮਾਨਤ ਕੀਤਾ । ਐੱਸ.ਐੱਮ.ਓ. ਡਾ. ਸੁਰਿੰਦਰ ਕੌਰ ਨੇ ਇਕੱਤਰ ਹੋਏ ਮਰੀਜ਼ਾਂ ਨੂੰ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਅîਾਂ ਸਿਹਤ ਸੇਵਾਵਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਓਵਰਆਲ 6.5 ਬੈਂਡ ਹਾਸਲ ਕੀਤੇ
NEXT STORY