ਮੋਗਾ (ਰਾਕੇਸ਼)-ਨਗਰ ਕੌਂਸਲ ਵਲੋਂ ਛੱਪਡ਼ਾਂ ’ਚੋਂ ਗੰਦੇ ਪਾਣੀ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਯੋਜਨਾ ਤਹਿਤ ਅੱਜ ਕੌਂਸਲ ਵਲੋਂ ਅਨੂੰ ਮਿੱਤਲ ਦੀ ਅਗਵਾਈ ਹੇਠ 28 ਲੱਖ ਰੁਪਏ ਦੀ ਲਾਗਤ ਨਾਲ ਮੰਡੀਰਾ ਵਾਲੇ ਰੋਡ ਤੇ ਤਾਰੇ ਵਾਲੇ ਛੱਪਡ਼ ਦੇ ਨਾਲ ਲਗਦੀ ਦੀਵਾਰ ਅਤੇ ਨਵੇਂ ਨਾਲੇ ਦੀ ਇੱਟ ਲਾ ਕੇ ਸ਼ੁਰੂਆਤ ਕਰ ਦਿੱਤੀ ਗਈ ਹੈ। ਲੋਕਾਂ ਨੇ ਇਸ ਕਦਮ ਲਈ ਵਿਧਾਇਕ ਬਰਾਡ਼ ਤੇ ਕੌਂਸਲ ਦੀ ਪ੍ਰਧਾਨ ਦੀ ਜ਼ੋਰਦਾਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਮੰਗ ਪਿਛਲੇ 50 ਸਾਲਾਂ ਤੋਂ ਚੱਲੀ ਆ ਰਹੀ ਸੀ, ਜਿਸ ਨੂੰ ਕੌਂਸਲ ਨੇ ਪੂਰੀ ਕਰ ਦਿਖਾਇਆ ਹੈ ਕਿਉਂਕਿ ਇਸ ਵੱੱਡੇ ਛੱਪਡ਼ ’ਚ ਕਈ ਪਸ਼ੂ ਡਿੱਗ ਕੇ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਉਧਰ ਪ੍ਰਧਾਨ ਅਨੂੰ ਮਿੱਤਲ, ਰਜਿੰਦਰ ਕਾਲਡ਼ਾ ਕਾਰਜਸਾਧਕ ਅਫਸਰ, ਬਿੱਟੂ ਮਿੱਤਲ, ਚਮਕੋਰ ਬਰਾਡ਼ ਨੇ ਕਿਹਾ ਕਿ ਸ਼ਹਿਰ ਲਈ ਕੌਂਸਲ ਨੇ ਅਜਿਹੇ ਕਦਮ ਚੁੱਕੇ ਹਨ, ਜਿਸ ਨਾਲ ਸਾਰਾ ਸ਼ਹਿਰ ਗੰਦਗੀ ਮੁਕਤ ਹੋ ਜਾਵੇਗਾ ਅਤੇ ਕਿਤੇ ਗੰਦਗੀ ਨਹੀਂ ਰਹੇਗੀ। ਪ੍ਰਧਾਨ ਨੇ ਕਿਹਾ ਕਿ ਅਸੀ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਰੇਹਡ਼ੀ, ਸੈਰ ਪਾਰਕ, ਸ਼ਾਪਿੰਗ ਕੰਪਲੈਕਸ, ਕਾਰ ਪਾਰਕਿੰਗ ਵੀ ਉਸਾਰੀ ਅਧੀਨ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਰਾ ਸ਼ਹਿਰ ਸਟਰੀਟ ਲਾਈਟਾਂ ਨਾਲ ਜਿਥੇ ਜੱਗ ਰਿਹਾ ਹੈ, ਉਥੇ ਸਫਾਈ ਲਈ ਚੁੱਕੇ ਕਦਮ ਸ਼ਲਾਘਾਯੋਗ ਸਾਬਿਤ ਹੋ ਰਹੇ ਹਨ ਕਿਉਂਕਿ ਕੌਂਸਲ ਨੇ ਘਰਾਂ, ਸਡ਼ਕਾਂ, ਗਲੀਆਂ-ਮੁਹੱਲਿਆਂ, ਸਾਂਝੀਆਂ ਥਾਵਾਂ ’ਤੇ ਡਸਟਬੀਨ ਲਾਉਣ ਦਾ ਵੱਡਾ ਹੰਭਲਾ ਮਾਰਿਆ ਹੈ।
ਨਵੀਂਆਂ ਪੰਚਾਇਤਾਂ ਨੂੰ ਸਿਹਤ ਵਿਭਾਗ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਦਿੱਤੀ ਜਾਣਕਾਰੀ
NEXT STORY