ਮੋਗਾ (ਸੰਦੀਪ)-ਮੋਗਾ-ਲੁਧਿਆਣਾ ਹਾਈਵੇ ’ਤੇ ਸਥਿਤ ਪਿੰਡ ਕਿੱਲੀ ਚਾਹਲਾਂ ’ਚ 7 ਮਾਰਚ ਨੂੰ ਕਾਂਗਰਸ ਪਾਰਟੀ ਦੀ ਹੋਣ ਵਾਲੀ ਮਹਾ ਰੈਲੀ ਦੇ ਪ੍ਰਬੰਧਾਂ ਸਬੰਧੀ ਜ਼ਿਲਾ ਪ੍ਰਸ਼ਾਸਨ ਹੀ ਨਹੀਂ ਬਲਕਿ ਸੂਬੇ ਦੇ ਦੂਜੇ ਜ਼ਿਲਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਜੁਟੇ ਹੋਏ ਹਨ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਰੈਲੀ ਵਿਚ ਆਗਮਨ ਨੂੰ ਲੈ ਕੇ ਜਿਥੇ ਸੁਰੱਖਿਆ ਪ੍ਰਬੰਧਾਂ ਪ੍ਰਤੀ ਪੂਰੀ ਤਰ੍ਹਾਂ ਗੰਭੀਰਤਾ ਦਿਖਾਈ ਜਾ ਰਹੀ ਹੈ, ਉਥੇ ਹੀ ਜ਼ਿਲਾ ਸਿਹਤ ਵਿਭਾਗ ਵੀ ਇਨ੍ਹਾਂ ਪ੍ਰਬੰਧਾਂ ਵਿਚ ਆਪਣੀ ਜ਼ਿੰਮੇਵਾਰੀ ਗੰਭੀਰਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਸਬੰਧੀ ਸਿਵਲ ਸਰਜਨ ਮੋਗਾ ਡਾ. ਅਰਵਿੰਦਰਪਾਲ ਸਿੰਘ ਗਿੱਲ ਵੱਲੋਂ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡੀਕਲ ਅਤੇ ਫੂਡ ਟੀਮਾਂ ਗਠਿਤ ਕਰਨ ਦੀ ਤਿਆਰੀ ਅਧੀਨ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੋਗਾ ਸਮੇਤ ਨੇਡ਼ਲੇ ਵੱਖ-ਵੱਖ ਜ਼ਿਲਿਆਂ ਤੋਂ ਗਠਿਤ ਕੀਤੀਆਂ ਗਈਆਂ ਹਨ 32 ਮੈਡੀਕਲ ਟੀਮਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰੈਲੀ ਦੌਰਾਨ ਤਾਇਨਾਤ ਕੀਤੀਆਂ ਗਈਆਂ ਟੀਮਾਂ ਵਿਚ ਜ਼ਿਲਾ ਲੁਧਿਆਣਾ ਦੀਆਂ 5 ਟੀਮਾਂ, ਜਲੰਧਰ ਤੋਂ 5 ਟੀਮਾਂ, ਫਿਰੋਜ਼ਪੁਰ ਤੋਂ 5, ਫਰੀਦਕੋਟ ਤੋਂ 3, ਬਰਨਾਲਾ ਤੋਂ 3, ਸ੍ਰੀ ਮੁਕਤਸਰ ਸਾਹਿਬ ਤੋਂ 3, ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਇਕ ਟੀਮ ਗਠਿਤ ਕਰਨ ਦੇ ਨਾਲ-ਨਾਲ ਜ਼ਿਲਾ ਮੋਗਾ ਦੇ ਜ਼ਿਲਾ ਪੱਧਰੀ ਸਿਵਲ ਹਸਪਤਾਲ ਤੋਂ 2 ਟੀਮਾਂ, ਬਾਘਾਪੁਰਾਣਾ ਸਰਕਾਰੀ ਹਸਪਤਾਲ ਤੋਂ ਇਕ ਟੀਮ, ਡਰੋਲੀ ਭਾਈ ਤੋਂ ਇਕ ਟੀਮ, ਢੁੱਡੀਕੇ ਤੋਂ ਇਕ ਟੀਮ, ਕੋਟ ਈਸੇ ਖਾਂ ਤੋਂ ਇਕ ਟੀਮ ਸਮੇਤ 32 ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਰੈਲੀ ਦੌਰਾਨ ਕਿਸੇ ਵੀ ਪੈਦਾ ਹੋਈ ਗੰਭੀਰ ਸਥਿਤੀ ਦੌਰਾਨ ਆਪਣੀਆਂ ਸਿਹਤ ਸਹੁਲਤਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਗੀਆਂ।ਰੈਲੀ ਦੌਰਾਨ ਮੈਡੀਕਲ ਟੀਮਾਂ ਦੇ ਨਾਲ-ਨਾਲ 5 ਫੂਡ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਮੋਗਾ ਦੀ ਟੀਮ ਦੀ ਅਗਵਾਈ ਜ਼ਿਲਾ ਫੂਡ ਸੇਫਟੀ ਅਫਸਰ ਡਾ. ਜਤਿੰਦਰ ਸਿੰਘ, ਸ੍ਰੀ ਮੁਕਤਸਰ ਸਾਹਿਬ ਟੀਮ ਦੀ ਅਗਵਾਈ ਡਾ. ਤਰੁਣ ਬਾਂਸਲ, ਫਿਰੋਜ਼ਪੁਰ ਤੋਂ ਗਠਿਤ ਟੀਮ ਦੀ ਅਗਵਾਈ ਮਨਜਿੰਦਰ ਸਿੰਘ ਢਿੱਲੋਂ, ਲੁਧਿਆਣਾ ਤੋਂ ਗਠਿਤ ਟੀਮ ਦੀ ਅਗਵਾਈ ਯੁਗੇਸ਼ ਗੋਇਲ ਅਤੇ ਫਰੀਦਕੋਟ ਤੋਂ ਗਠਿਤ ਟੀਮ ਦੀ ਅਗਵਾਈ ਮੁਕਲ ਗਿੱਲ ਕਰਨਗੇ। ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਦੋ ਹਾਈਟੈੱਕ ਸਿਹਤ ਕੇਂਦਰ ਕੀਤੇ ਸਥਾਪਿਤ ਮੈਡੀਕਲ ਅਤੇ ਫੂਡ ਟੀਮਾਂ ਦੇ ਨਾਲ-ਨਾਲ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਵਿਚ ਫਿਨੀਟਿਵ ਮੈਡੀਸਨ ਕੇਅਰ ਸੈਂਟਰ ਅਤੇ ਜਗਰਾਓਂ ਦੇ ਸਿਵਲ ਹਸਪਤਾਲ ਵਿਚ ਕੌਂਟੀਸੈਂਸੀ ਮੈਡੀਕਲ ਕੇਅਰ ਸੈਂਟਰ ਹਰ ਤਰ੍ਹਾਂ ਦੀਆਂ ਹਾਈਟੈੱਕ ਸਹੂਲਤਾਂ ਨਾਲ ਲੈਸ ਕਰ ਦਿੱਤੇ ਗਏ ਹਨ।
ਰਾਹੁਲ ਗਾਂਧੀ ਦੀ ਰੈਲੀ ਨੂੰ ਲੈ ਕੇ ਰੂਟ ਪਲਾਨ ਜਾਰੀ
NEXT STORY