ਮੋਗਾ (ਗੋਪੀ ਰਾਊਕੇ)-ਵਾਰਡ ਨੰਬਰ 8 ’ਚ ਲੰਮੇ ਸਮੇਂ ਤੋਂ ਪਾਣੀ ਦੀ ਸਮੱਮਿਆਂ ਨਾਲ ਜੂਝ ਰਹੇ ਵਾਰਡ ਵਾਸੀਆਂ ਨੂੰ ਵਾਰਡ ਦੇ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ ਦੀ ਮਿਹਨਤ ਸਦਕਾ ਅਤੇ ਕਾਰਪੋਰੇਸ਼ਨ ਦੇ ਹਾਊਸ ਸਮੇਤ ਮੇਅਰ ਅਕਸ਼ਿਤ ਜੈਨ ਵੱਲੋਂ ਨਵੇਂ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੇਅਰ ਅਕਸ਼ਿਤ ਜੈਨ ਨੇ ਕਿਹਾ ਕਿ ਅਗਲੇ ਮਹੀਨੇ ਵਾਰਡ ਨੰ. 8 ਦੇ ਤਕਰੀਬਨ 25 ਲੱਖ ਦੇ ਸਡ਼ਕਾਂ ਦੀ ਪ੍ਰੀਮਿਕਸ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਕੌਂਸਰਲ ਚਰਨਜੀਤ ਸਿੰਘ ਝੰਡੇਆਣਾ ਨੇ ਕਿਹਾ ਕਿ ਵਾਰਡ ਵਾਸੀਆਂ ਦਾ ਹਰੇਕ ਮੁਸ਼ਕਿਲ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।ਇਸ ਮੌਕੇ ਕਮਲਜੀਤ ਸਿੰਘ ਮੋਗਾ, ਰਣਜੀਤ ਸਿੰਘ ਭਾਊ, ਜੇ. ਈ. ਦਵਿੰਦਰ ਸਿੰਘ, ਕੌਂਸਲਰ ਗੋਵਰਧਨ ਪੋਪਲੀ, ਮਨਜੀਤ ਸਿੰਘ ਧੰਮੂ ਕੌਂਸਲਰ, ਰਾਕੇਸ਼ ਬਜਾਜ ਕੌਂਸਲਰ, ਭਰਤ ਭੂਸ਼ਨ ਗਰਗ, ਕ੍ਰਿਪਾਲ ਸਿੰਘ, ਸੁਖਦੇਵ ਸਿੰਘ, ਬਖਸ਼ੀਸ਼ ਸਿੰਘ, ਲਖਵਿੰਦਰ ਸਿੰਘ ਰੋਲੀ, ਦਵਿੰਦਰ ਸਿੰਘ ਨੈਸਲੇ, ਨਰਿੰਦਰ ਸਿੰਘ ਪੀ. ਏ., ਕੁਲਦੀਪ ਸਿੰਘ, ਨਸੀਬ ਸਿੰਘ ਰੱਤੂ, ਭੋਲਾ ਸਿੰਘ ਸਰਪੰਚ, ਬਲਜਿੰਦਰ ਸਿੰਘ, ਰਾਜੂ ਕਾਊਕੇ, ਸੰਦੀਪ ਸਿੰਘ, ਜਗਦੀਪ ਸਿੰਘ ਗਿੱਲ, ਜਸਵੀਰ ਸਿੰਘ ਗੋਧੇਵਾਲਾ, ਰਣਜੀਤ ਸਿੰਘ, ਸਾਧੂ ਸਿੰਘ, ਬਲਦੇਵ ਸਿੰਘ ਵਿਰਦੀ, ਬਾਬਾ ਬਲਤੇਜ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।
ਵਿਧਾਇਕ ਸੁਖਜੀਤ ਸਿੰਘ ਲੋਹਗਡ਼ ਨੇ ਕਾਂਗਰਸੀ ਵਰਕਰਾਂ ਨਾਲ ਰੈਲੀ ਸਬੰਧੀ ਕੀਤੀ ਮੀਟਿੰਗ
NEXT STORY