ਮੋਗਾ (ਗੋਪੀ ਰਾਊਕੇ)-ਲੁਹਾਰਾ ਵਿਖੇ ਹੋ ਰਹੇ ਬਾਬਾ ਦਾਮੂੰ ਸ਼ਾਹ ਦੇ ਮੇਲੇ ਦੇ ਚੌਥੇ ਦਿਨ ਉੱਘੇ ਸਾਹਿਤਕਾਰ ਗੁਰਮੀਤ ਕਡ਼ਿਆਲਵੀ ਵੱਲੋਂ ਲਿਖਿਆ ਗਿਆ ਨਾਟਕ ‘ਤੂੰ ਜਾਹ ਡੈਡੀ’ ਨਿਰਦੇਸ਼ਕ ਕੀਰਤੀ ਕਿਰਪਾਲ ਦੀ ਟੀਮ ਵੱਲੋਂ ਖੇਡਿਆ ਗਿਆ। ਇਹ ਨਾਟਕ ਪੰਜਾਬ ਦੇ ਮੌਜੂਦਾ ਨਸ਼ਿਆਂ ਦੇ ਸੰਤਾਪ ਦੀ ਪੇਸ਼ਕਾਰੀ ਕਰਨ ’ਚ ਸਫਲ ਰਿਹਾ। ਨਸ਼ਿਆਂ ਨਾਲ ਉੱਜਡ਼ ਰਹੇ ਘਰਾਂ ਅਤੇ ਨਸ਼ੇੜੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਹਾਲਤ ਇਸ ਨਾਟਕ ਵਿਚ ਬਾਖੂਬੀ ਬਿਆਨੀ ਗਈ ਹੈ। ਇਸ ਨਾਟਕ ਵਿਚ ਜਗਜੀਤ ਗੁਰੂ, ਕਿਸਾਨ ਆਗੂ ਧਰਮ ਸਿੰਘ, ਅਮੋਲਕ ਸਿੰਘ, ਐੱਨ. ਆਰ. ਆਈ. ਕਰਨੈਲ ਸਿੰਘ, ਹੈਪੀ ਪ੍ਰਿੰਸ ਨੇ ਮੁੱਖ ਭੂਮਿਕਾ ਨਿਭਾਈ। ਨਾਟਕ ਮੇਲੇ ਦੇ ਮੁੱਖ ਮਹਿਮਾਨ ਨਾਵਲਕਾਰ ਬਲਦੇਵ ਸਿੰਘ ਨੇ ਆਖਿਆ ਕਿ ਜੇਕਰ ਨੌਜਵਾਨ ਤਹੱਈਆ ਕਰ ਲੈਣ ਤਾਂ ਹਰ ਕਿਸਮ ਦੀਆਂ ਲੁੱਟਾਂ ਅਤੇ ਕੁਰੀਤੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਪਵਨ ਗੁਲਾਟੀ ਤਹਿਸੀਲਦਾਰ, ਪ੍ਰਸ਼ੋਤਮ ਲਾਲ ਨਾਇਬ ਤਹਿਸੀਲਦਾਰ, ਬਲਦੇਵ ਸਿੰਘ ਸਡ਼ਕਨਾਮਾ, ਗੁਰਮੀਤ ਕਡ਼ਿਆਲਵੀ ਅਤੇ ਡਾ. ਦਲਜੀਤ ਸਿੰਘ ਸੰਧੂ ਨੇ ਨਾਟਕ ਦੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਜਸਵਿੰਦਰ ਰੱਤੀਆਂ (ਇੰਗਲੈਂਡ), ਹਰਨੇਕ ਸਿੰਘ ਰੋਡੇ, ਕਹਾਣੀਕਾਰ ਰਾਜਵਿੰਦਰ ਰਾਜਾ, ਡਾਕਟਰ ਅਮਨਜੋਤ ਸਿੰਘ, ਦਰਸ਼ਨ ਸੰਘਾ ਗੀਤਕਾਰ, ਨਾਵਲਕਾਰ ਕ੍ਰਿਸ਼ਨ ਪ੍ਰਤਾਪ, ਈ. ਟੀ. ਓ. ਨਵਜੀਤ ਸਿੰਘ, ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਯੂਥ ਆਗੂ ਪ੍ਰਕਾਸ਼ ਰਾਜਪੂਤ ਅਤੇ ਲੁਹਾਰਾ ਦੇ ਸਰਪੰਚ ਵੀ ਹਾਜ਼ਰ ਸਨ।
ਮੋਗਾ 'ਚ ਦਿਨ-ਦਿਹਾੜੇ ਘਰ ਦੇ ਬਾਹਰ ਲੁੱਟ, ਘਟਨਾ ਸੀ.ਸੀ.ਟੀ.ਵੀ. 'ਚ ਕੈਦ
NEXT STORY