ਮੋਗਾ (ਆਜ਼ਾਦ)-ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਦੀ ਮਹੀਨਾਵਾਰ ਮੀਟਿੰਗ ਐੱਸ. ਆਈ. ਹਰਜੀਤ ਸਿੰਘ ਦੇ ਪ੍ਰਧਾਨਗੀ ਹੇਠ ਦਫਤਰ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਵਿਖੇ ਕੀਤੀ ਗਈ, ਜਿਸ ’ਚ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਦੇ ਕਮੇਟੀ ਮੈਂਬਰਾਂ ਨੇ ਭਾਗ ਲਿਆ ਅਤੇ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਵਲੋਂ ਹਾਜ਼ਰ ਸਾਰੇ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਆਖਿਆ ਗਿਆ। ਮੀਟਿੰਗ ’ਚ ਫਰਵਰੀ 2019 ’ਚ ਸਾਂਝ ਕੇਂਦਰਾਂ ਵਲੋਂ ਦਿੱਤੀਆਂ ਗਈਆਂ ਸੁਵਿਧਾਵਾਂ, ਆਮਦਨ ਅਤੇ ਹੋਏ ਖਰਚ ਸਬੰਧੀ ਚੰਗੀ ਤਰ੍ਹਾਂ ਘੋਖ ਕੀਤੀ ਗਈ। ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਨੇ ਦੱਸਿਆ ਮਾਂਹ ਫਰਵਰੀ ਵਿਚ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਵਲੋਂ 916 ਸੁਵਿਧਾਵਾਂ ਦਿੱਤੀਆਂ ਗਈਆਂ। ਕਮੇਟੀ ਵਲੋਂ ਸਾਂਝ ਕੇਂਦਰ ਦੀ ਇਮਾਨਦਾਰੀ ਅਤੇ ਕਾਰਗੁਜ਼ਾਰੀ ਦੀ ਪੂਰਜ਼ੋਰ ਪ੍ਰਸ਼ੰਸਾ ਕੀਤੀ। ਮੀਟਿੰਗ ’ਚ ਐੱਸ. ਆਈ. ਹਰਜੀਤ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ, ਏ. ਐੱਸ. ਆਈ. ਬਲਵੀਰ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ ਸਿਟੀ ਮੋਗਾ, ਡਾ. ਸੁਰਜੀਤ ਦਾਉਥਰ, ਨਰਿੰਦਰ ਸਿੰਘ, ਐੱਸ. ਕੇ. ਬਾਂਸਲ, ਨਰੇਸ਼ ਬੋਹਿਤ, ਸੁਭਾਸ਼ ਨਾਗਪਾਲ, ਕੁਲਦੀਪ ਸਿੰਘ, ਡਾ. ਦੀਪਕ ਕੋਛਡ਼, ਜਸਵਿੰਦਰ ਕੁਮਾਰ ਸ਼ਰਮਾ, ਅਜੀਤਪਾਲ ਪੱਟੀ ਕਮੇਟੀ ਮੈਂਬਰ ਅਤੇ ਸਾਂਝ ਸਟਾਫ ਹਾਜ਼ਰ ਸਨ।
63,607 ਬੱਚਿਆਂ ਨੂੰ ਪਿਆਈਆਂ ਪੋਲੀਓ ਬੂੰਦਾਂ
NEXT STORY