ਮੋਗਾ (ਗੋਪੀ ਰਾਊਕੇ)-ਖੋਖਾ ਸੰਚਾਲਕਾਂ ਨੂੰ ਪੁਰਾਣੀ ਦਾਣਾ ਮੰਡੀ ’ਚ ਮਿਲਣ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ 10 ਮਾਰਚ ਨੂੰ ਵਿਧਾਇਕ ਡਾ. ਹਰਜੋਤ ਕਮਲ ਦੀ ਦੇਖ-ਰੇਖ ਹੇਠ ਕੀਤੀ ਗਈ। ਜ਼ਿਕਰਯੋਗ ਹੈ ਕਿ ਕਿਸੇ ਸ਼ਹਿਰਵਾਸੀ ਵੱਲੋਂ ਪਾਈ ਗਈ ਰਿੱਟ ’ਤੇ ਮਾਣਯੋਗ ਹਾਈ ਕੋਰਟ ਵੱਲੋਂ ਦਿੱਤੇ ਗਏ ਆਦੇਸ਼ਾਂ ’ਤੇ ਉਸ ਸਮੇਂ ਦੇ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਸਿਵਲ ਹਸਪਤਾਲ ਅਤੇ ਬਾਜ਼ਾਰਾਂ ’ਚ ਵਸੇ ਛੋਟੇ ਖੋਖਿਆਂ ਵਾਲਿਆਂ ਦੇ ਖੋਖਿਆਂ ਦੀ ਬੁਰੀ ਤਰ੍ਹਾਂ ਤਬਾਹੀ ਕਰ ਦਿੱਤੀ ਗਈ ਸੀ, ਹਾਲਾਂਕਿ ਖੋਖਾ ਸੰਚਾਲਕਾਂ ਨੂੰ ਉੱਜਡ਼ਨ ਤੋਂ ਬਚਾਇਆ ਜਾ ਸਕਦਾ ਸੀ ਅਤੇ ਮਾਣਯੋਗ ਹਾਈ ਕੋਰਟ ਤੋਂ ਸਮਾਂ ਮੰਗਿਆ ਜਾ ਸਕਦਾ ਸੀ ਪਰ ਕਿਸੇ ਨੇ ਉਸ ਸਮੇਂ ਮੌਕਾ ਨਹੀਂ ਸੰਭਾਲਿਆ, ਜਿਸ ਕਾਰਨ ਬਹੁਤ ਸਾਰੇ ਛੋਟੇ ਖੋਖਾ ਸੰਚਾਲਕ, ਜੋ ਆਪਣਾ ਅਤੇ ਪਰਿਵਾਰ ਦਾ ਪੇਟ ਪਾਲਦੇ ਸਨ, ਦਾ ਰੋਜ਼ਗਾਰ ਖੁੱਸ ਗਿਆ ਅਤੇ ਉਹ ਦੋ ਵਕਤ ਦੀ ਰੋਟੀ ਤੋਂ ਵੀ ਵਾਂਝੇ ਹੋ ਗਏ। ਅਜਿਹੇ ਸਮੇਂ ’ਚ ਮੋਗਾ ਦੇ ਐੱਮ.ਐੱਲ.ਏ. ਡਾ. ਹਰਜੋਤ ਕਮਲ ਨੇ ਉਨ੍ਹਾਂ ਖੋਖੇ ਵਾਲਿਆਂ ਨੂੰ ਮੁਡ਼ ਕਾਰੋਬਾਰ ਦਿਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਅਤੇ ਉਨ੍ਹਾਂ ਦੇ ਮੁਡ਼ ਵਸੇਬੇ ਲਈ ਕੀਤੀ ਜੱਦੋ-ਜਹਿਦ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਜਦਕਿ ਕਾਰਪੋਰੇਸ਼ਨ ਦੇ ਕੁਝ ਕੌਂਸਲਰਾਂ ਵੱਲੋਂ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਖੋਖਾ ਸੰਚਾਲਕਾਂ ਦੇ ਮੁਡ਼ ਵਸੇਬੇ ਲਈ ਕੀਤੇ ਗਏ ਯਤਨਾਂ ਨੂੰ ਤਾਰਪੀਡੋ ਕਰਨ ਲਈ ਚੰਡੀਗਡ਼੍ਹ ’ਚ ਇਕ ਚਿੱਠੀ ਲਿਖੀ ਕਿ ਅਸੀਂ ਇਨ੍ਹਾਂ ਖੋਖੇ ਸੰਚਾਲਕਾਂ ਨੂੰ ਮੰਡੀ ਵਿਚ ਥਾਂ ਨਹੀਂ ਦੇਣਾ ਚਾਹੁੰਦੇ, ਆਖਿਰ ਵਿਧਾਇਕ ਡਾ. ਹਰਜੋਤ ਕਮਲ ਵੱਲੋਂ ਕਮਿਸ਼ਨਰ ਕਾਰਪੋਰੇਸ਼ਨ, ਹੋਰਨਾਂ ਅਫ਼ਸਰਾਂ ਦੇ ਸਹਿਯੋਗ ਅਤੇ ਨਵਜੋਤ ਸਿੰਘ ਸਿੱਧੂ ਲੋਕਲ ਬਾਡੀਜ਼ ਮੰਤਰੀ ਦੀ ਸਾਫ਼-ਸੁਥਰੀ ਉੱਚੀ ਸੁੱਚੀ-ਸੋਚ ਸਦਕਾ ਇਹ ਕੰਮ ਨੇਪਰੇ ਚਾਡ਼੍ਹਿਆ ਗਿਆ ਅਤੇ ਪੁਰਾਣੀ ਦਾਣਾ ਮੰਡੀ ’ਚ 290 ਦੇ ਕਰੀਬ ਬੂਥ ਖੋਖਾ ਮਾਲਕਾਂ ਨੂੰ 8*8 ਜਗ੍ਹਾ ਦਿਵਾਉਣ ’ਚ ਵਿਧਾਇਕ ਸਫ਼ਲ ਰਹੇ ਅਤੇ ਇਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ, ਜਿਸ ਨੂੰ ਕਿ ਜਲਦ ਹੀ ਖੋਖਾ ਸੰਚਾਲਕਾਂ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ਦੇ ਨਾਲ ਹੁਣ ਬਹੁਤ ਸਮੇਂ ਤੋਂ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਛੋਟੇ ਖੋਖਾ ਸੰਚਾਲਕਾਂ ਜਿਨ੍ਹਾਂ ਦੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਗਿਆ ਸੀ, ਉਨ੍ਹਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਖੋਖਾ ਸੰਚਾਲਕਾਂ ਨੇ ਡਾ. ਹਰਜੋਤ ਕਮਲ ਦਾ ਇਸ ਸੰਘਰਸ਼ ਲਈ ਧੰਨਵਾਦ ਕੀਤਾ।
ਪੁਲਸ ਨੇ ਵਾਹਨਾਂ ਤੋਂ ਲੁਹਾਏ ਪ੍ਰੈਸ਼ਰ ਹਾਰਨ
NEXT STORY