ਮੋਗਾ (ਚਟਾਨੀ)-ਪਿੰਡ ਮਾਣੂੰਕੇ ਗਿੱਲ ਦੇ ਸਰਕਾਰੀ ਹਸਪਤਾਲ ਨੂੰ ਵਿਕਾਸ ਕਮੇਟੀ ਨੇ 10 ਹਜ਼ਾਰ ਰੁਪਏ ਦੀਆਂ ਦਵਾਈਆਂ ਦਾਨ ਵਜੋਂ ਦਿੱਤੀਆਂ। ਵਿਕਾਸ ਕਮੇਟੀ ਦੇ ਨੁਮਾਇੰਦਿਆਂ ਮਾਸਟਰ ਅਮਰਜੀਤ ਸਿੰਘ, ਜਗਸੀਰ ਸਿੰਘ ਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਖੇ ਤਾਇਨਾਤ ਡਾਕਟਰ ਜਸ਼ਨਪ੍ਰੀਤ ਕੌਰ ਵੱਲੋਂ ਨਿਭਾਈਆਂ ਜਾ ਰਹੀਆਂ ਸਮਰਪਿਤ ਸੇਵਾਵਾਂ ਕਰ ਕੇ ਇੱਥੇ ਮਰੀਜ਼ਾਂ ਦੀ ਗਿਣਤੀ ’ਚ ਨਿਰੰਤਰ ਵਾਧਾ ਹੋ ਰਿਹਾ ਹੈ। ਹੁਣ ਲਾਗਲੇ ਪਿੰਡਾਂ ਦੇ ਮਰੀਜ਼ਾਂ ਨੇ ਵੀ ਡਾਕਟਰ ਅਤੇ ਸਟਾਫ ਦੀ ਦਿਨ ਭਰ ਦੀ ਹਾਜ਼ਰੀ ਤੇ ਡਾਕਟਰੀ ਸੇਵਾਵਾਂ ਨੂੰ ਦੇਖਦਿਆਂ ਮਾਣੂੰਕੇ ਦੇ ਹਸਪਤਾਲ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਹਸਪਤਾਲ ’ਚ ਦਵਾਈਆਂ ਦੀ ਕਮੀ ਚਿਰਾਂ ਤੋਂ ਰਡ਼ਕਦੀ ਆ ਰਹੀ ਹੈ, ਜਿਸ ਦੀ ਪੂਰਤੀ ਲਈ ਭਾਵੇਂ ਹਸਪਤਾਲ ਵਿਕਾਸ ਕਮੇਟੀ ਨੇ ਚਾਰਾਜੋਈ ਤਾਂ ਕੀਤੀ ਹੈ ਪਰ ਸਰਕਾਰੀ ਸਹਾਰੇ ਤੋਂ ਬਿਨਾਂ ਮੁਕੰਮਲ ਪੂਰਤੀ ਅਸੰਭਵ ਹੈ। ਪਿੰਡ ਦੀ ਗ੍ਰਾਮ ਪੰਚਾਇਤ, ਹਸਪਤਾਲ ਵਿਕਾਸ ਕਮੇਟੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸਿਵਲ ਸਰਜਨ ਮੋਗਾ ਤੋਂ ਮੰਗ ਕੀਤੀ ਹੈ ਕਿ ਉਹ ਡਾਕਟਰੀ ਸਟਾਫ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਦਵਾਈਆਂ ਦੀ ਘਾਟ ਨੂੰ ਬਿਨਾਂ ਦੇਰੀ ਪੂਰੀ ਕਰਨ। ਵਿਕਾਸ ਕਮੇਟੀ ਨੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਉਹ ਹਸਪਤਾਲ ਅੰਦਰਲੀਆਂ ਕਮੀਆਂ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇੇ ਸਟਾਫ ਨਰਸ ਗੁਰਮੀਤ ਕੌਰ ਅਤੇ ਅਮਰਜੀਤ ਕੌਰ ਵੀ ਹਾਜ਼ਰ ਸਨ।
ਅਕਾਸ਼ਦੀਪ ਤੇ ਮਿਸ ਵਾਨਿਕਾ ਬੈਸਟ ਐਥਲੀਟ ਐਲਾਨੇ
NEXT STORY