ਮੋਗਾ (ਬਿੰਦਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਪ੍ਰਿੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਲੋਕ ਭਲਾਈ ਦੀਆਂ ਵੱਖ-ਵੱਖ ਸਕੀਮਾਂ ’ਚ ਲਡ਼ਕੀਆਂ ਦੇ ਕਲਿਆਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਨਗਰ ਨਿਵਾਸੀਆਂ ਨੂੰ ਲਡ਼ਕੀਆਂ ਦੀ ਸਿੱਖਿਆ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਸੰਸਥਾ ਬੇਟੀਆਂ ਦੀ ਸਿੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਟਾਫ ਮੈਂਬਰ ਮਨਜੀਤ ਕੌਰ, ਨਿਧੀ ਗੁਪਤਾ, ਮੈਡਮ ਅਸ਼ੂ, ਸੋਹਨ ਲਾਲ, ਮੇਜਰ ਪਰਦੀਪ ਕੁਮਾਰ, ਡਾ. ਅਜੀਤਪਾਲ ਸਿੰਘ, ਸੁਸ਼ੀਲ ਕੁਮਾਰ, ਪਰਮਜੀਤ ਕੌਰ, ਨਿਤਾਸ਼ਾ ਕਪੂਰ, ਗੁਰਪ੍ਰੀਤ ਕੌਰ, ਵਿਜੇ ਭਾਰਤੀ, ਹੇਮਲਤਾ, ਨਿਤਾਸ਼ਾ ਕਪੂਰ, ਸਿੰਮੀ ਸੇਠੀ, ਸ਼ਮਾ ਸਹਿਗਲ, ਦਰਸ਼ਨਾ ਰਾਣੀ, ਜਗਰੂਪ ਸਿੰਘ, ਕ੍ਰਿਸ਼ਨ ਪ੍ਰਤਾਪ, ਅਮਰਦੀਪ ਸਿੰਘ, ਸੰਦੀਪ ਸਿੰਘ, ਪਰਮਿੰਦਰ ਸਿੰਘ, ਜਸਵੀਰ ਸਿੰਘ, ਗੁਰਬਖਸ਼ ਸਿੰਘ, ਅੰਜਨਾ ਰਾਣੀ, ਮਧੂ ਬਾਲਾ, ਨੀਲਮ ਗੁਪਤਾ, ਸੁਰਿੰਦਰ ਕੌਰ ਸੱਗੂ, ਅਨੀਤਾ ਦੇਵੀ, ਅਰਾਧਨਾ ਦੂਆ, ਮਨੀਸ਼ਾ ਮਹਿਤਾ, ਸਿਮਰਜੀਤ ਕੌਰ, ਅੰਜੂ ਬਤਰਾ, ਰੰਜੂ ਬਾਲਾ, ਸੁਨੀਤਾ ਦੇਵੀ, ਦਵਿੰਦਰ ਕੌਰ, ਵਰਿੰਦਰ ਕੌਰ ਹਾਜ਼ਰ ਸਨ।
ਮਾਣੂੰਕੇ ਹਸਪਤਾਲ ਨੂੰ ਵਿਕਾਸ ਕਮੇਟੀ ਵੱਲੋਂ ਦਵਾਈਆਂ ਦਾਨ
NEXT STORY