ਮੋਗਾ (ਗੋਪੀ ਰਾਊਕੇ)-ਸੇਵਾ, ਸਿਮਰਨ ਅਤੇ ਨਾਮ ਨਾਲ ਜੋਡ਼ ਕੇ ਸੰਗਤਾ ਦੀ ਲਿਵ ਗੁਰੂੁ ਨਾਲ ਜੋਡ਼ ਰਹੀ ਵਿਸ਼ਵ ਪ੍ਰਸਿੱਧ ਧਾਰਮਕ ਸੰਪਰਦਾਇ ਨਾਨਕਸਰ ਕਲੇਰਾਂ ਦੇ ਮੌਜੂਦਾ ਮਹਾਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਸਿੱਖ ਧਰਮ ਦੇ ਮੋਢੀ, ਜਗਤ ਗੁਰੂ, ਕਲਯੁੱਗ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਮਹਾਨ ਜਪ ਤਪ ਸਮਾਗਮ ਗੁਰਦੁਆਰਾ ਨਾਨਕਸਰ ਅੰਬਾ ਵਾਲਾ ਬਾਗ ਚੰਡੀਗਡ਼੍ਹ ਵਿਖੇ ਕਰਵਾਏ ਗਏ। ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਨੇ ਵਿਸ਼ਵ ਸ਼ਾਂਤੀ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਮੂਹਰੇ ਅਰਦਾਸ ਬੇਨਤੀ ਕਰਦਿਆਂ ਭਾਰਤ ਅਤੇ ਪਾਕਿਸਤਾਨ ਦੇ ਹਾਲਾਤ ਸੁਖਾਵੇ ਹੋਣ ਦੀ ਅਰਜੋਈ ਕੀਤੀ। ਸੰਤ ਬਾਬਾ ਲੱਖਾ ਸਿੰਘ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦਰਸਾਏ ਮਾਰਗ ’ਤੇ ਚੱਲ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੂਰਾ ਵਰ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਭਾਈ ਚਮਨਜੀਤ ਸਿੰਘ ਲਾਲ, ਭਾਈ ਗੁਰਪ੍ਰੀਤ ਸਿੰਘ ਸ਼ਿਮਲਾ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਦੀਪ ਸਿੰਘ ਕੋਮਲ, ਕੁਲਦੀਪ ਸਿੰਘ, ਬਾਬਾ ਦਿਲਸਾਦ ਅਹਿਮਦ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਭਾਈ ਧਾਰਮਕ ਸਿੰਘ ਨਾਨਕਸਰ ਅਤੇ ਜਤਿੰਦਰਪਾਲ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਨਿਭਾਈ।
ਡੈਫੋਡਿਲਜ਼ ਦੇ ਵਿਦਿਆਰਥੀ ਵੱਲੋਂ ਲਿਸਨਿੰਗ ’ਚੋਂ 8 ਬੈਂਡ ਹਾਸਲ
NEXT STORY