ਮੋਗਾ (ਗੋਪੀ ਰਾਊਕੇ/ਬਿੰਦਾ)-ਬਾਬਾ ਵਿਸ਼ਵਕਰਮਾ ਪ੍ਰਾਈਵੇਟ ਕਾਰ ਡਰਾਈਵਰ ਯੂਨੀਅਨ ਮੋਗਾ ਨੂੰ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਨੇ ਰਜਿਸਟ੍ਰੇਸ਼ਨ ਆਫ ਟ੍ਰੇਡ ਯੂਨੀਅਨ ਐਕਟ 1926 ਤਹਿਤ ਰਜਿ. ਕਰ ਕੇ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਇਹ ਪੰਜੀਕ੍ਰਿਤ ਸਰਟੀਫਿਕੇਟ ਅੱਜ ਇਥੇ ਨੇਚਰ ਪਾਰਕ ’ਚ ਬਾਬਾ ਵਿਸ਼ਵਕਰਮਾ ਪ੍ਰਾਈਵੇਟ ਕਾਰ ਡਰਾਈਵਰਾਂ ਦੀ ਹਾਜ਼ਰੀ ’ਚ ਯੂਨੀਅਨ ਪ੍ਰਧਾਨ ਇਕਬਾਲ ਸਿੰਘ ਨੂੰ ਜ਼ਿਲਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਸੌਂਪਿਆ। ਇਸ ਮੌਕੇ ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌਡ਼ਾ ਤੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਜ਼ਿਲਾ ਇੰਟਕ ਪ੍ਰਧਾਨ ਵਿਜੇ ਧੀਰ ਨੇ ਕਿਹਾ ਕਿ ਸਿਰਫ ਰਜਿਸਟਰਡ ਟ੍ਰੇਡ ਯੂਨੀਅਨ ਹੀ ਇੰਟਕ ਨਾਲ ਐਫਲੀਏਟਿਡ ਹੋ ਸਕਦੀ ਹੈ। ਬਾਬਾ ਵਿਸ਼ਵਕਰਮਾ ਪ੍ਰਾਈਵੇਟ ਕਾਰ ਡਰਾਈਵਰ ਯੂਨੀਅਨ ਨੂੰ ਇੰਟਕ ਨਾਲ ਐਫਲੀਏਟਿਡ ਕਰਨ ਦੀ ਫਾਈਲ ਰਾਸ਼ਟਰੀ ਇੰਟਕ ਨੂੰ ਭੇਜੀ ਜਾਵੇਗੀ ਅਤੇ ਨੈਸ਼ਨਲ ਇੰਟਕ ਹੀ ਐਫੀਲੀਏਸ਼ਨ ਸਰਟੀਫਿਕੇਟ ਜਾਰੀ ਕਰੇਗੀ। ਇਸ ਮੌਕੇ ਯੂਨੀਅਨ ਪ੍ਰਧਾਨ ਇਕਬਾਲ ਸਿੰਘ, ਚੇਅਰਮੈਨ ਹਰਪ੍ਰੀਤ ਸਿੰਘ ਬਰਾਡ਼, ਮੀਤ ਪ੍ਰਧਾਨ ਖੁਸ਼ਵਿੰਦਰ ਸਿੰਘ ਸੰਘਾ, ਸਕੱਤਰ ਪ੍ਰਿਤਪਾਲ ਸਿੰਘ, ਖਜ਼ਾਨਚੀ ਗੁਰਪ੍ਰੀਤ ਸਿੰਘ ਗੋਪੀ, ਸਲਾਹਕਾਰ ਸਰਤਾਜ ਸਿੰਘ ਅਤੇ ਰਿੰਕੂ ਬਰਾਡ਼ ਅਹੁਦੇਦਾਰ ਹਾਜ਼ਰ ਸਨ। ਇਸ ਦੌਰਾਨ ਯੂਨੀਅਨ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਵੇਵਜ਼ ਓਵਰਸੀਜ਼ ਨੇ ਲਵਾਇਆ ਕੈਨੇਡਾ ਦਾ ਵੀਜ਼ਾ
NEXT STORY