ਮੋਗਾ (ਸਤੀਸ਼, ਬੀ. ਐੱਨ. 602/3)- ਗੋਲਡਨ ਐਜੂਕੇਸ਼ਨ ਧਰਮਕੋਟ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਵਿਖੇ 1 ਅਪ੍ਰੈਲ ਤੋਂ ਆਈਲੈਟਸ ਦੇ ਨਵੇਂ ਬੈਚ ਸ਼ੁਰੂ ਹੋ ਰਹੇ ਹਨ। ਡਾਇਰੈਕਟਰ ਸੁਭਾਸ਼ ਪਲਤਾ ਤੇ ਹਰਪ੍ਰੀਤ ਕੌਰ ਅਰੋਡ਼ਾ ਨੇ ਦੱਸਿਆ ਕਿ ਤਜ਼ਰਬੇਕਾਰ ਸਟਾਫ ਦੀ ਅਗਵਾਈ ਹੇਠ ਇਨ੍ਹਾਂ ਕਲਾਸਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਸਦਕਾ ਹਰ ਲੈਵਲ ਦੇ ਸਟੂਡੈਂਟਾਂ ’ਤੇ ਖਾਸ ਧਿਆਨ ਦਿੱਤਾ ਜਾ ਸਕੇ। ਸੰਸਥਾ ਦਾ ਇਹ ਦਾਅਵਾ ਕਰਦੀ ਹੈ ਕਿ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਮਟੀਰੀਅਲ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਜੋ ਕਿ ਕਿਸੇ ਵੀ ਸੈਂਟਰ ’ਚ ਨਹੀਂ ਦਿੱਤਾ ਜਾਂਦਾ। ਗੋਲਡਨ ਐਜੂਕੇਸ਼ਨ ਵਿਖੇ ਦਾਖਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮੁਫਤ ਡੈਮੋ ਕਲਾਸਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਾਇਰੈਕਟਰ ਨੇ ਦੱਸਿਆ ਕਿ ਬੱਚਿਆਂ ਦਾ ਹਰ ਸ਼ਨੀਵਾਰ ਟੈਸਟ ਵੀ ਲਿਆ ਜਾਂਦਾ ਹੈ। ਇਸ ਮੌਕੇ ਕੋ-ਆਰਡੀਨੇਟਰ ਦਿਲਪ੍ਰੀਤ ਕੌਰ, ਰੁਪਿੰਦਰ ਕੌਰ, ਸੀਵਾਲੀ ਮੋਗਾ, ਵੀਰਪਾਲ ਕੌਰ, ਪਰਦੀਪ ਸਿੰਘ ਆਦਿ ਹਾਜ਼ਰ ਸਨ।
ਐਂਜਲਸ ਇੰਟਰਨੈਸ਼ਨਲ ਨੇ ਲਵਾਇਆ ਕੈਨੇਡਾ ਦਾ ਓਪਨ ਵਰਕ ਪਰਮਿਟ ਵੀਜ਼ਾ
NEXT STORY