ਨਵਾਂਸ਼ਹਿਰ (ਤ੍ਰਿਪਾਠੀ)- 28 ਲੱਖ ਤੋਂ ਵਧੇਰੇ ਪੈਸੇ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਸਹੁਰਿਆਂ ਨੂੰ ਅਸਲੀ ਰੰਗ ਵਿਖਾ ਦਿੱਤੇ। ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਖ਼ਰਚੇ ’ਤੇ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਅਤੇ ਇਕ ਸਾਜ਼ਿਸ਼ ਤਹਿਤ ਕੈਨੇਡਾ ਪਹੁੰਚਣ ’ਤੇ ਉਸ ਦੇ ਪਤੀ ਨੂੰ ਉਸ ਦਾ ਪਤਾ ਨਾ ਦੇਣ ਅਤੇ ਪੀ. ਆਰ. ਵਰਕ ਪਰਮਿਟ ਸਬੰਧੀ ਦਸਤਾਵੇਜ਼ ਨਾ ਦੇ ਕੇ ਧੋਖਾ ਕਰਨ ਦੇ ਦੋਸ਼ ਹੇਠ ਪੁਲਸ ਨੇ ਵਿਆਹੁਤਾ ਔਰਤ, ਉਸ ਦੀ ਮਾਂ ਅਤੇ ਭਰਾ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਵਿਅਕਤੀ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਹੇੜੀਆਂ, ਤਹਿਸੀਲ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦਾ ਲੜਕਾ ਇਕ ਪ੍ਰਾਈਵੇਟ ਬੈਂਕ ’ਚ ਕੰਮ ਕਰਦਾ ਸੀ। ਉਸ ਦਾ ਵਿਆਹ 17 ਜਨਵਰੀ 2019 ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਰਾਹੀਂ ਗਗਨਦੀਪ ਕੌਰ ਪੁੱਤਰੀ ਬਹਿਲ ਸਿੰਘ ਵਾਸੀ ਸਮਾਣਾ ਜ਼ਿਲ੍ਹਾ ਪਟਿਆਲਾ ਨਾਲ ਹੋਇਆ, ਜਿਸ ਤੋਂ ਬਾਅਦ ਉਸ ਦੀ ਨੂੰਹ ਗਗਨਦੀਪ ਕੌਰ ਅਤੇ ਉਸ ਦਾ ਲੜਕਾ ਅਰਸ਼ਦੀਪ ਸਿੰਘ ਉਸ ਨਾਲ ਪਿੰਡ ਹੇੜੀਆਂ ’ਚ ਰਹਿਣ ਲੱਗ ਪਏ।
ਉਸ ਨੇ ਦੱਸਿਆ ਕਿ ਇਕ ਸਾਲ ਬਾਅਦ ਉਸ ਦੀ ਨੂੰਹ ਨੇ ਪੜ੍ਹਾਈ ਲਈ ਕੈਨੇਡਾ ਜਾਣ ਦੀ ਇੱਛਾ ਜ਼ਾਹਰ ਕੀਤੀ, ਜਿਸ ਲਈ ਉਸ ਦਾ ਲੜਕਾ ਵੀ ਮੰਨ ਗਿਆ। ਉਸ ਨੇ ਦੱਸਿਆ ਕਿ ਉਸ ਦੀ ਨੂੰਹ ਨੇ ਆਪਣੇ ਖ਼ਰਚੇ ’ਤੇ ਨਵਾਂਸ਼ਹਿਰ ਦੇ ਇਕ ਆਈਲਟਸ ਸੈਂਟਰ ’ਚ ਦਾਖ਼ਲਾ ਲੈ ਕੇ ਤਿਆਰੀ ਸ਼ੁਰੂ ਕੀਤੀ ਅਤੇ 3-4 ਵਾਰ ਇਮਤਿਹਾਨ ਦੇ ਕੇ ਲੋੜੀਂਦੇ ਬੈਂਡ ਹਾਸਲ ਕੀਤੇ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਅਤੇ ਸਾਰਾ ਖ਼ਰਚਾ ਖ਼ੁਦ ਚੁੱਕਿਆ ਤਾਂ ਜੋ ਉਸ ਦਾ ਲੜਕਾ ਅਤੇ ਨੂੰਹ ਉਨ੍ਹਾਂ ਦੀ ਇੱਛਾ ਅਨੁਸਾਰ ਵਿਦੇਸ਼ ’ਚ ਸੈਟਲ ਹੋ ਸਕਣ। ਉਸ ਨੇ ਦੱਸਿਆ ਕਿ ਕੁਝ ਢਿੱਲਮਠ ਤੋਂ ਬਾਅਦ ਉਸ ਦੀ ਨੂੰਹ ਨੇ ਸਪਾਊਜ਼ ਵੀਜ਼ੇ ਲਈ ਦਸਤਾਵੇਜ਼ ਭੇਜ ਦਿੱਤੇ, ਜਿਸ ’ਤੇ ਉਸ ਦਾ ਲੜਕਾ 8 ਫਰਵਰੀ 2023 ਨੂੰ ਕੈਨੇਡਾ ਚਲਾ ਗਿਆ ਪਰ ਉਸ ਦੀ ਨੂੰਹ ਨਾ ਤਾਂ ਉਸ ਦੇ ਲੜਕੇ ਨੂੰ ਏਅਰਪੋਰਟ ਤੋਂ ਲੈਣ ਆਈ ਅਤੇ ਨਾ ਹੀ ਉਸ ਦਾ ਪਤਾ ਭੇਜਿਆ, ਜਿਸ ਕਾਰਨ ਉਸ ਦੇ ਲੜਕੇ ਨੂੰ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਜਾਣਾ ਪਿਆ।
ਇਹ ਵੀ ਪੜ੍ਹੋ: ਜਲੰਧਰ 'ਚ ਬੁਲਡੋਜ਼ਰ ਐਕਸ਼ਨ, ਹੌਟਸਪਾਟ ਪਿੰਡ ਲਖਨਪਾਲ 'ਚ ਢਾਹੀ ਗਈ ਗੈਰ-ਕਾਨੂੰਨੀ ਜਾਇਦਾਦ
ਉਸ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਸਬੰਧੀ ਨੂੰਹ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਸਾਫ਼ ਕਹਿ ਦਿੱਤਾ ਕਿ ਉਸ ਦੀ ਬੇਟੀ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇਣ ’ਤੇ ਗਗਨ ਦੇ ਮਾਪਿਆਂ ਨੇ ਉਸ ਨਾਲ ਸਮਝੌਤਾ ਕੀਤਾ ਪਰ ਉਸ ਨੇ ਗੱਲ ਨਹੀਂ ਰੱਖੀ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਨੂੰਹ ਨੂੰ ਵਿਦੇਸ਼ ਭੇਜਣ ਲਈ 28.41 ਲੱਖ ਰੁਪਏ ਤੋਂ ਵੱਧ ਖ਼ਰਚ ਕੀਤੇ ਹਨ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਇਨਸਾਫ਼ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਹੈ। ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਮੁਕੰਦਪੁਰ ਦੀ ਪੁਲਸ ਨੇ ਗਗਨਦੀਪ ਕੌਰ ਪੁੱਤਰੀ ਬਹਾਲ ਸਿੰਘ, ਰਾਜਿੰਦਰ ਕੌਰ ਪਤਨੀ ਬਹਾਲ ਸਿੰਘ ਅਤੇ ਹਰਜੋਤ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਸਮਾਣਾ (ਪਟਿਆਲਾ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਵਿਅਕਤੀ
NEXT STORY