ਮੋਗਾ (ਰਾਕੇਸ਼)-ਮੰਡੀਰਾ ਰੋਡ ’ਤੇ ਸਥਿਤ ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਐੱਮ. ਡੀ. ਲਕਸ਼ੈ ਗਰਗ ਨੇ ਦੱਸਿਆ ਕਿ ਸਕੂਲ ’ਚ ਨਵੀਂਆਂ ਕਲਾਸਾਂ ਦੇ ਦਾਖਲੇ ਸ਼ੁਰੂ ਹਨ ਅਤੇ ਨਾਲ ਹੀ ਆਈਲੈਟਸ ਦੇ ਬੈਂਚ ਸ਼ੁਰੂ ਹੋਣ ਜਾ ਰਹੇ ਹਨ, ਜਿਸ ’ਚ ਵਿਦਿਆਰਥੀਆਂ ਲਈ ਸਪੀਕਿੰਗ, ਰੀਡਿੰਗ, ਰਾਈਟਿੰਗ ਦੀਆਂ ਕਲਾਸਾਂ ਦਾ ਖਾਸ ਪ੍ਰਬੰੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਅਸੀਂ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਸਿਰ ਤੋਡ਼ ਯਤਨ ਕਰਾਂਗੇ। ਸਕੂਲ ’ਚ ਪਡ਼ਾਈ ਕਰਦੇ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 2018-19 ਦੀਆਂ ਸਫਲਤਾਵਾਂ ਤੋਂ ਪ੍ਰੇਰਨਾ ਲੈਂਦਿਆਂ ਹੋਇਆ ਅਸੀ ਭਵਿੱਖ ’ਚ ਵੀ ਮਿਹਨਤ ਕਰਦਿਆਂ ਅੱਗੇ ਵਧਾਂਗੇ।
ਵਰਸਿਟੀ ਮੈਰਿਟ ’ਚ ਅਮਨਦੀਪ ਨੇ ਲਹਿਰਾਇਆ ਪਰਚਮ
NEXT STORY