ਮੋਗਾ (ਬਿੰਦਾ, ਬੀ. ਐੱਨ. 198/4)-ਪੰਜਾਬ ਦੀ ਮਸ਼ਹੂਰ ਇਮੀਗ੍ਰੇਸ਼ਨ ਸੰਸਥਾ ਸਕਾਈਵੇਅਜ਼ ਐਬਰੌਡ ਸਾਲਿਊਸ਼ਨ ਤੇ ਸਕਾਈਵੇਅਜ਼ ਆਈਲੈੱਟਸ ਇੰਸਟੀਚਿਊਟ ਮੋਗਾ, ਜੋ ਕਿ ਪਿਛਲੇ ਲੰਮੇ ਤੋਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ, ਵੱਲੋਂ ਕੈਨੇਡਾ ਜਾਣ ਸਬੰਧੀ ਇਕ ਸੈਮੀਨਾਰ ਸੰਸਥਾ ਦੇ ਦਫਤਰ ਸਥਾਨਕ ਚੱਕੀ ਵਾਲੀ ਗਲੀ ਮੋਗਾ ’ਚ ਕਰਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੈਮੀਨਾਰ ’ਚ ਯੋਰਕਵਿਲਾ ਯੂਨੀਵਰਸਿਟੀ ਟੋਰਾਂਟੋ (ਕੈਨੇਡਾ) ਦੇ ਸਿੱਖਿਅਕ ਅਧਿਕਾਰੀ ਦੀਪਕ ਮਹਿਤਾ ਵੱਲੋਂ ਹਾਜ਼ਰੀਨ ਬੱਚਿਆਂ ਨੂੰ ਯੋਰਕਵਿਲਾ ਯੂਨੀਵਰਸਿਟੀ ਕੈਨੇਡਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੇ 5.5 ਬੈਂਡ 2 ਮਾਡਿਊਲ ’ਚੋਂ ਹਨ ਉਹ ਵੀ ਇਸ ਮੌਕੇ ਅਪਲਾਈ ਕਰ ਕੇ ਆਪਣੀ ਆਫਰ ਲੈਟਰ ਪ੍ਰਾਪਤ ਕਰ ਸਕਦੇ ਹਨ। ਜੁਲਾਈ ਇਨਟੇਕ ਲਈ ਅਜੇ ਵੀ ਸੀਟਾਂ ਉਪਲੱਬਧ ਹਨ ਤੇ ਵਿਦਿਆਰਥੀ ਜਲਦ ਤੋਂ ਜਲਦ ਇਸ ਦਾਖਲੇ ਲਈ ਅਪਲਾਈ ਕਰ ਸਕਦੇ ਹਨ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ ਹਾਜ਼ਰ ਸੀ।
ਬੀ.ਐੱਡ. ਸਮੈਸਟਰ ਦੂਜੇ ’ਚੋਂ ਰਾਜਵੀਰ ਰਹੀ ਅੱਵਲ
NEXT STORY