ਮੋਗਾ (ਗੋਪੀ ਰਾਊਕੇ)-ਬਲੂਮਿੰਗ ਬਡਜ਼ ਸਕੂਲ ’ਚ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਇਕ ਵਿਸ਼ੇਸ਼ ਸਮਾਗਮ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਅੰਬੇਡਕਰ ਜਯੰਤੀ ਮਨਾਉਂਦਿਆਂ ਸਭਾ ਦੀ ਸ਼ੁਰੂਆਤ ਈਸ਼ਵਰ ਦੀ ਬੰਦਗੀ ਨਾਲ ਹੋਈ। ਉਪਰੰਤ ਸਕੂਲੀ ਵਿਦਿਆਰਥੀਆਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਨਾਲ ਸਬੰਧਤ ਆਰਟੀਕਲ ਅਤੇ ਭਾਸ਼ਣ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਦੱਸਿਆ ਗਿਆ ਕਿ ਇਸ ਦਿਨ ਨੂੰ ਸਮਾਨਤਾ ਦਿਵਸ ਤੇ ਗਿਆਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਕਿਉਂਕਿ ਜੀਵਨ ਭਰ ਸਮਾਨਤਾ ਲਈ ਸੰਘਰਸ਼ ਕਰਨ ਵਾਲੇ ਪ੍ਰਤਿਭਾਸ਼ਾਲੀ ਡਾ. ਭੀਮ ਰਾਓ ਅੰਬੇਡਕਰ ਨੂੰ ਸਮਾਨਤਾ ਦੇ ਪ੍ਰਤੀਕ ਅਤੇ ਗਿਆਨ ਦੇ ਪ੍ਰਤੀਕ ਵੀ ਕਿਹਾ ਜਾਂਦਾ ਹੈ। ਪ੍ਰਿੰਸੀਪਲ ਮੈਡਮ ਹਮੀਲਿਆ ਰਾਣੀ ਨੇ ਕਿਹਾ ਕਿ ਡਾ. ਅੰਬੇਡਕਰ ਭਾਰਤੀ ਸੰਵਿਧਾਨ ਦੇ ਪਿਤਾ ਸਨ, ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦਾ ਡਰਾਫਟ ਤਿਆਰ ਕੀਤਾ। ਭਾਰਤੀ ਸੰਵਿਧਾਨ ਵਿਚ ਰਾਜਨੀਤੀ ਦੇ ਮੂਲ ਅਧਿਕਾਰਾਂ ਅਤੇ ਨੀਤੀ ਨਿਰਦੇਸ਼ਕ ਸਿਧਾਂਤਾਂ ਨੂੰ ਸੁਰੱਖਿਆ ਦੇਣ ਲਈ ਉਨ੍ਹਾਂ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਬੁੱਧ ਧਰਮ ਵੱਲੋਂ ਆਪਣੇ ਜੀਵਨ ਦੇ ਅੰਤ ਤੱਕ ਉਨ੍ਹਾਂ ਦੀ ਸਮਾਜਕ ਕ੍ਰਾਂਤੀ ਜਾਰੀ ਰਹੀ। ਭਾਰਤੀ ਸਮਾਜ ਲਈ ਦਿੱਤੇ ਗਏ ਮਹਾਨ ਯੋਗਦਾਨ ਲਈ 1990 ਵਿਚ ਅਪ੍ਰੈਲ ਮਹੀਨੇ ਦੌਰਾਨ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਭਾਰਤੀ ਜਾਗ੍ਰਿਤੀ ਮੰਚ ਸਮਾਜ ਸੇਵਾ ਦੇ ਖੇਤਰ ’ਚ ਨਿਭਾਅ ਰਿਹੈ ਅਹਿਮ ਭੂਮਿਕਾ : ਸੈਣੀ
NEXT STORY