ਇੰਟਰਨੈਸ਼ਨਲ ਡੈਸਕ : ਨੇਪਾਲ ਦੇ ਬੀਰਗੰਜ ਵਿੱਚ ਭਗਵਾਨ ਹਨੂੰਮਾਨ ਜਨਮ ਉਤਸਵ ਦੇ ਸਬੰਧ ਵਿੱਚ ਵੱਖ-ਵੱਖ ਸੰਗਠਨਾਂ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਬੀਰਗੰਜ ਦੇ ਛਪਈਆ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਦੰਗਾਕਾਰੀਆਂ ਵੱਲੋਂ ਵੱਡੇ ਪੱਧਰ 'ਤੇ ਭੰਨਤੋੜ ਕੀਤੀ ਗਈ ਅਤੇ ਕਈ ਥਾਈਂ ਅੱਗਾਂ ਲਗਾ ਦਿੱਤੀਆਂ ਗਈਆਂ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਸਥਿਤੀ ਨੂੰ ਦੇਖਦੇ ਹੋਏ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਤਤਕਾਲ ਟਿਕਟ ਬੁਕਿੰਗ ਕਰਨ ਵੇਲੇ ਵਾਰ-ਵਾਰ ਨਹੀਂ ਹੋਵੋਗੇ ਫੇਲ੍ਹ? ਜਾਣੋ ਸਹੀ ਸਮਾਂ ਅਤੇ ਤਰੀਕਾ
ਘਟਨਾ ਦੌਰਾਨ ਕੀ ਹੋਇਆ?
ਭਗਵਾਨ ਹਨੂੰਮਾਨ ਜਯੰਤੀ ਦੌਰਾਨ ਇੱਕ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਤਣਾਅ ਫੈਲਾਇਆ ਅਤੇ ਹਿੰਸਾ ਭੜਕ ਉੱਠੀ। ਬਦਮਾਸ਼ਾਂ ਨੇ ਅੱਧਾ ਦਰਜਨ ਤੋਂ ਵੱਧ ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ। ਇਸ ਹਿੰਸਾ ਵਿੱਚ ਇੱਕ ਦਰਜਨ ਪੁਲਸ ਕਰਮਚਾਰੀ ਅਤੇ ਦੰਗਾਕਾਰੀ ਜ਼ਖਮੀ ਹੋ ਗਏ।

ਪੁਲਸ ਵੱਲੋਂ ਕਰਫਿਊ ਦਾ ਐਲਾਨ
ਸਥਿਤੀ ਨੂੰ ਦੇਖਦੇ ਹੋਏ ਪਾਰਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਗਣੇਸ਼ ਅਰਿਆਲ ਨੇ ਸ਼ਨੀਵਾਰ ਸ਼ਾਮ 6:30 ਵਜੇ ਤੋਂ ਐਤਵਾਰ ਦੁਪਹਿਰ 12 ਵਜੇ ਤੱਕ ਕਰਫਿਊ ਦਾ ਹੁਕਮ ਜਾਰੀ ਕੀਤਾ ਹੈ। ਸ਼ਹਿਰ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਵਾਧੂ ਪੁਲਸ ਬਲ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਦੀ ਤੁਰੰਤ ਕਾਰਵਾਈ ਕਾਰਨ ਸਥਿਤੀ ਕੁਝ ਹੱਦ ਤੱਕ ਕਾਬੂ ਵਿੱਚ ਆ ਗਈ ਹੈ, ਪਰ ਲੋਕ ਅਜੇ ਵੀ ਡਰੇ ਹੋਏ ਹਨ ਅਤੇ ਸੁਰੱਖਿਆ ਦੀ ਮੰਗ ਕਰ ਰਹੇ ਹਨ। ਪੁਲਸ ਅਤੇ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਰਿਫ ਨੀਤੀ ’ਚ ਟਰੰਪ ਦਾ U-Turn, ਹੁਣ ਮਹਿੰਗੇ ਨਹੀਂ ਹੋਣਗੇ ਸਮਾਰਟਫੋਨ ਤੇ ਲੈਪਟਾਪ
NEXT STORY