ਮੋਗਾ (ਗੋਪੀ,ਬੀ.ਐੱਨ.650/4)- ਬੱਸ ਸਟੈਂਡ ਨੇਡ਼ੇ ਸਥਿਤ ਸੰਸਥਾ ਬੈਟਰ ਫਿਊਚਰ ਆਈਲੈੱਟਸ ਤੇ ਇਮੀਗ੍ਰੇਸ਼ਨ, ਜੋ ਕਿ ਮੋਗਾ ਸ਼ਹਿਰ ਦੀ ਸਭ ਤੋਂ ਵੱਧ ਵੀਜ਼ੇ ਲਵਾਉਣ ਵਾਲੀ ਸੰਸਥਾ ਹੈ, ਦੇ ਐੱਮ. ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਬੀਰ ਸਿੰਘ ਤੂਰ ਨੇ ਦੱਸਿਆ ਕਿ ਸੰਸਥਾ ਦੇ ਮਾਹਿਰ ਤੇ ਤਜਰਬੇਕਾਰ ਸਟਾਫ ਨੇ ਰਵਿੰਦਰ ਕੁਮਾਰ ਰਾਣਾ ਤੇ ਸ਼ਸ਼ੀ ਬਾਲਾ ਦੀ ਫਾਈਲ ਇੰਨੇ ਵਧੀਆ ਢੰਗ ਨਾਲ ਤਿਆਰ ਕੀਤੀ ਕਿ ਜਿਸ ਸਦਕਾ ਉਨ੍ਹਾਂ ਦਾ ਕੈਨੇਡਾ ਦਾ ਸੁਪਰ ਵੀਜ਼ਾ ਸਿਰਫ ਪੰਜ ਦਿਨਾਂ ’ਚ ਲੱਗ ਗਿਆ। ਡਾਇਰੈਕਟਰ ਨੇ ਦੱਸਿਆ ਕਿ ਸੰਸਥਾ ਵੱਲੋਂ ਵਿਜ਼ਿਟਰ ਵੀਜ਼ੇ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪਡ਼੍ਹਾਈ ਦੇ ਸੁਪਨਿਆਂ ਨੂੰ ਪੂਰਾ ਕਰਵਾਉਣ ਵਾਲੀ ਸਟੱਡੀ ਵੀਜ਼ੇ ਲਵਾਉਣ ਵਿਚ ਵੀ ਮਾਹਿਰ ਹੈ। ਸੰਸਥਾ ਸਟਾਫ ਨੇ ਵਿਦਿਆਰਥੀਆਂ ਨੂੰ ਵੀਜ਼ਾ ਕਾਪੀ ਸੌਂਪਦਿਆਂ ਵਧਾਈ ਦਿੱਤੀ।
ਨਗਰ ਕੌਂਸਲ ਦੀ ਮਾਲਕੀ ਵਾਲੀਆਂ ਥਾਵਾਂ ’ਤੇ ਪਏ ਗੰਦਗੀ ਦੇ ਢੇਰ!
NEXT STORY