ਮੋਗਾ (ਗੋਪੀ )-ਫਾਈਨਾਂਸਰਜ਼ ਤੇ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਜ਼ਿਲਾ ਮੋਗਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸਾਰੇ ਯੂਨੀਅਨ ਮੈਂਬਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਸ਼ਾਂਤਮਈ ਢੰਗ ਨਾਲ ਵੱਧ ਤੋਂ ਵੱਧ ਵੋਟ ਮੱਤ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਯੂਨੀਅਨ ਆਗੂਆਂ ਵੱਲੋਂ ਯੂਨੀਅਨ ਦੇ ਕੰਮਾਂ ਸਬੰਧੀ ਜ਼ਿਲਾ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਸਾਰੇ ਮਸਲੇ ਕਾਨੂੰਨ ਅਨੁਸਾਰ ਜਲਦ ਹੱਲ ਕਰਵਾਉਣ ਬਾਰੇ ਆਮ ਸਹਿਮਤੀ ਬਣੀ। ਇਸ ਸਮੇਂ ਪੀ.ਓ. ਕੇਸਾਂ ਦੇ ਨਿਪਟਾਰੇ ਸਬੰਧੀ ਐੱਸ. ਐੱਸ. ਪੀ. ਮੋਗਾ ਨੂੰ ਧਿਆਨ ਦੇਣ ਦੀ ਅਪੀਲ ਕੀਤੀ। ਇਸ ਸਮੇਂ ਗੁਰਦੀਪ ਸਿੰਘ ਸੰਧੂਆਂ ਵਾਲਾ, ਰਾਮ ਸਿੰਘ, ਸੰਦੀਪ ਕੁਮਾਰ, ਆਤਮਜੀਤ ਗਰੇਵਾਲ, ਗੁਰਜਿੰਦਰ ਸਿੰਘ ਤੂਰ, ਜੀਵਨ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ, ਹਰਿੰਦਰ ਸਿੰਘ ਸਿੱਧੂ, ਰਾਕੇਸ਼ ਅਗਰਵਾਲ, ਸੁਖਵਿੰਦਰ ਸਿੰਘ, ਪ੍ਰਮੋਦ ਸਚਦੇਵਾ, ਰਵਿੰਦਰ ਮੋਂਗਾ, ਦਰਸ਼ਨ ਸਿੰਘ, ਹਰਦੀਪ ਸਿੰਘ, ਹਰਮੰਦਰ ਸਿੰਘ, ਵਿਕਾਸ ਸੂਦ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਸਕੂਲ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ
NEXT STORY