ਮੋਗਾ (ਗੋਪੀ ਰਾਊਕੇ)-ਬੱਧਨੀ ਕਲਾਂ ਵਿਖੇ ਕਣਕ ਨੂੰ ਰਾਤ ਵੇਲੇ ਵੱਢਣ ਦੇ ਮਾਮਲੇ ’ਤੇ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਜਤਿੰਦਰ ਸਿੰਘ ਦੇ ਪਿਤਾ ਗੁਰਭਗਤ ਸਿੰਘ ਨੇ ਅੱਜ ਇੱਥੇ ‘ਜਗ ਬਾਣੀ’ ਸਬ-ਆਫ਼ਿਸ ਵਿਖੇ ਆਪਣਾ ਪੱਖ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਬੱੱਧਨੀ ਕਲਾਂ ਵਾਲੀ ਜ਼ਮੀਨ ਦੀ ਮਲਕੀਅਤ ਸਾਡੇ ਨਾਂ ’ਤੇ ਹੈ। ਇਹ ਜ਼ਮੀਨ ਉਨ੍ਹਾਂ ਕਮਰਸ਼ੀਅਲ ਭਾਅ ’ਤੇ ਲਈ ਸੀ। ਉਨ੍ਹਾਂ ਮਾਲ ਵਿਭਾਗ ’ਚ ਆਪਣੇ ਨਾਂ ’ਤੇ ਦਰਜ ਜ਼ਮੀਨ ਦੇ ਕਾਗਜ਼ਾਤ ਦਿਖਾਉਂਦੇ ਹੋਏ ਕਿਹਾ ਕਿ ਇਸ ਜ਼ਮੀਨ ਦਾ ਆਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜ਼ਮੀਨ ਸਾਡੇ ਨਾਂ ’ਤੇ ਹੈ ਤੇ ਇਸ ਮਾਮਲੇ ’ਚ ਆਨੰਦ ਈਸ਼ਵਰ ਠਾਠ ਦਾ ਨਾਂ ਉਛਾਲਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਤੇ ਇਨ੍ਹਾਂ ਰਾਹੀਂ ਇਹ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਨਿਰਪੱਖ ਪਡ਼ਤਾਲ ਕੀਤੀ ਜਾਵੇ। ਇਸ ਮੌਕੇ ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।
ਮੋਗਾ ਰੇਲਵੇ ਸਟੇਸ਼ਨ 'ਤੇ ਵਧਾਈ ਗਈ ਚੌਕਸੀ
NEXT STORY