ਮੋਗਾ (ਰਾਜਵੀਰ)-ਧੰਨ-ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਦੀ ਯੋਗ ਅਗਵਾਈ ਵਿਚ ਰਾਜ ਪੱਧਰੀ ਸ਼ਹੀਦੀ ਜੋਡ਼ ਮੇਲਾ ਯਾਦਗਾਰੀ ਹੋ ਨਿਬਡ਼ਿਆ। ਇਸ ਜੋਡ਼ ਮੇਲੇ ’ਤੇ ਇਕੱਤਰੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਵੱਡੇ ਦੀਵਾਨ ਹਾਲ ਵਿੱਚ ਦੀਵਾਨ ਸ਼ੁਰੂ ਕੀਤੇ ਗਏ, ਜਿਸ ਵਿੱਚ ਸਟੇਜ ਸੈਕਟਰੀ ਪ੍ਰਿੰਸੀਪਲ ਅਵਤਾਰ ਸਿੰਘ ਖੋਸਾ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ’ਤੇ ਚਾਨਣਾ ਪਾਇਆ ਉਪਰੰਤ ਭਾਈ ਪ੍ਰੀਤਮ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ, ਭਾਈ ਰਣਜੋਧ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਨਰੈਣ ਨਗਰ ਫਰੀਦਕੋਟ ਅਤੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਜਸਵੀਰ ਸਿੰਘ ਪਾਉਟਾ ਸਾਹਿਬ ਵਾਲਿਆ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼੍ਰੀ ਲੁਕਮਾਨ ਮੁਹੰਮਦ ਮੁੱਖ ਸੇਵਾਦਾਰ ਮਦਰੱਸਾ ਮਾਣੂਕੇ ਗਿੱਲ ਵਾਲਿਆਂ ਨੇ ਸਟੇਜ ’ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਇਲਾਕੇ ਦੀ ਇਹ ਪਹਿਲੀ ਸਟੇਜ ਹੈ, ਜਿੱਥੇ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਹੈ। ਇਸ ਉਪਰੰਤ ਪੰਥਕ ਕਵੀਸ਼ਰੀ ਜਥਾ ਪੰਡਤ ਸੋਮਨਾਥ ਰੋਡਿਆਂ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸ਼ਹੀਦੀ ਵਾਰਾਂ ਗਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾਇਆ। ਗੁਰਦੁਆਰਾ ਸ਼ਹੀਦ ਗੰਜ ਸਲੀਣਾ ਨੂੰ ਚਾਰ ਕਰਮ ਦਾ ਚਾਰ ਏਕਡ਼ ਲੰਮਾ ਰਸਤਾ ਦੇਣ ਵਾਲੇ ਪ੍ਰੋ: ਬਲਜੀਤ ਸਿੰਘ ਗਿੱਲ ਸੈਨੇਟਰ (ਯੂਨੀਵਰਸਿਟੀ ਕਨੇਡਾ) ਵਾਲਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਵੱਡੇ ਭਾਗ ਹਨ ਕਿ ਪ੍ਰਮਾਤਮਾ ਨੇ ਮੇਰੇ ਤੋਂ ਸ਼ਹੀਦੀ ਸਥਾਨ ਵਾਸਤੇ ਇਹ ਸੇਵਾ ਲਈ ਹੈ। ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀ੍ਹਣੇ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਦਾ ਬਡ਼ਾ ਵੱਡਾ ਉਪਰਾਲਾ ਹੈ ਜੋ ਹਜਾਰਾ ਦੀ ਗਿਣਤੀ ਵਿੱਚ ਸੰਗਤਾਂ ਨੂੰ ਨਾਮ ਜਪਣ ਲਈ ਪ੍ਰੇਰਿਤ ਕਰਕੇ ਸਿੱਖੀ ਦੇ ਲਡ਼ ਲਾਇਆ ਹੈ । ਅੰਤ ਵਿੱਚ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀਣੇ ਵਾਲਿਆਂ ਨੇ ਆਈਆਂ ਹੋਈਆਂ ਅਹਿਮ ਧਾਰਮਕ ਸ਼ਖਸੀਅਤਾਂ, ਰਾਜਨੀਤਕ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨਾ ਖਰਾਬ ਮੌਸਮ ਹੋਣ ਦੇ ਬਾਵਜੂਦ ਵੀ ਤੁਸੀਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾ ਭਾਵਨਾ ਨਾਲ ਪਹੁੰਚੇ ਹੋ ਤੁਹਾਡਾ ਇਕ-ਇਕ ਕਦਮ ਸਿਰ ਮੱਥੇ ਅਤੇ ਮੇਰਾ ਰੋਮ-ਰੋਮ ਰਿਣੀ ਹੈ। ਸੰਤਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਲੀਣੇ ਦੀ ਸੰਗਤ ਸਵਾ ਕਰੋਡ਼ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰੇਗੀ। ਭਾਈ ਗੁਰਸੇਵਕ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਾਲਿਆਂ ਨੇ ਸਮਾਗਮ ਦੀ ਸਮਾਪਤੀ ਦੀ ਅਰਦਾਸ ਕੀਤੀ, ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਸਰਵਣ ਕਰਵਾਇਆ। ਸਮਾਗਮ ਦੇ ਅੰਤ ਵਿਚ ਪਿੰਡ ਕਰਾਡ਼ਵਾਲਾ, ਬੁੱਗਰ, ਬੁਰਜ ਅਤੇ ਚੋਟੀਆਂ ਚਾਰਾਂ ਪਿੰਡਾਂ ਦੀ ਸੰਗਤ ਵੱਲੋਂ ਪਰਮਹੰਸ ਸੰਤ ਗੁਰਜੰਟ ਸਿੰਘ ਜੀ ਸਲੀਣੇ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ,ਕਿਉਕਿ ਸੰਤਾਂ ਨੇ ਚਾਰੇ ਪਿੰਡਾਂ ਦੇ ਸਾਂਝੇ ਗੁਰਦੁਆਰਾ ਸਾਹਿਬ ਵਿਚ ਜੁੱਗੋ ਜੁਗ ਅਟੱਲ ਧੰਨ-ਧੰਨ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਦੁਬਾਰਾ ਪ੍ਰਕਾਸ਼ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਪਰੰਤ ਆਈਆਂ ਹੋਈਆਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਦਾ ਸੰਤਾਂ ਵੱਲੋਂ ਸਨਮਾਨ ਕੀਤਾ ਗਿਆ ਜਿਸ ਵਿੱਚ ਪ੍ਰੋ: ਸਾਧੂ ਸਿੰਘ ਮੈਂਬਰ ਪਾਰਲੀਮੈਂਟ ਫਰੀਦਕੋਟ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸੁਖਜੀਤ ਸਿੰਘ ਲੋਹਗਡ਼੍ਹ ਵਿਧਾਇਕ ਧਰਮਕੋਟ, ਡਾ. ਹਰਜੋਤ ਕਮਲ ਸਿੰਘ ਵਿਧਾਇਕ ਮੋਗਾ, ਦਰਸ਼ਨ ਸਿੰਘ ਬਰਾਡ਼ ਵਿਧਾਇਕ ਬਾਘਾਪੁਰਾਣਾ, ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫਿਰੋਜ਼ਪੁਰ, ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ, ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਸਾਬਕਾ ਵਿਧਾਇਕ ਮਾਸਟਰ ਅਜੀਤ ਸਿੰਘ ਸ਼ਾਂਤ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਜਥੇਦਾਰ ਤੀਰਥ ਸਿੰਘ ਮਾਹਲਾ, ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਸਾਬਕਾ ਚੇਅਰਮੈਨ ਤਰਸੇਮ ਸਿੰਘ ਰੱਤੀਆ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾਡ਼, ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾਡ਼, ਪ੍ਰੋ: ਬਲਜੀਤ ਸਿੰਘ ਗਿੱਲ ਘੱਲਕਲਾਂ ਵਾਲੇ ਸੈਨੇਟਰ ਯੁੂਨੀਵਰਸਿਟੀ ਆਫ ਕੈਲਗਰੀ, ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘ ਰੋਡੇ, ਸਤਪਾਲ ਸਿੰਘ ਤਲਵੰਡੀ ਭਾਈ, ਦਵਿੰਦਰ ਸਿੰਘ ਰਣੀਆ, ਸਾਬਕਾ ਪ੍ਰਧਾਨ ਤਖਤ ਸ੍ਰੀ ਪਟਨਾ ਸਾਹਿਬ ਮੁਹਿੰਦਰ ਸਿੰਘ ਰੋਮਾਣਾ, ਕੁਲਦੀਪ ਸਿੰਘ ਢੋਸ, ਸ਼੍ਰੀਮਤੀ ਹਰਬੰਸ ਕੌਰ ਹੀਰੋ, ਸੰਤ ਬਾਬਾ ਜਗਦੇਵ ਮੁਨੀ ਜੀ ਉੱਚਾ ਡੇਰਾ ਖਾਈ, ਸੰਤ ਸੁਰਜੀਤ ਸਿੰਘ ਮਹਿਰੋ ਵਾਲੇ, ਸੰਤ ਮਹਿੰਦਰ ਸਿੰਘ ਜਨੇਰ ਵਾਲੇ, ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਖਾਲਸਾ ਰੋਡੇ, ਸੰਤ ਬਾਬਾ ਸਾਧੂ ਰਾਮ ਜੀ ਵਿਵੇਕ ਆਸ਼ਰਮ ਖਾਈ, ਗੁਰਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ, ਐਕਸੀਅਨ ਸੋਹਣ ਲਾਲ, ਆਰ. ਆਰ. ਬਾਂਸਲ, ਅਮ੍ਰਿਤ ਲਾਲ ਛਾਬਡ਼ਾ, ਪ੍ਰਿੰਸੀਪਲ ਕਰਮਜੀਤ ਕੌਰ ਬਾਘਾਪੁਰਾਣਾ, ਬੀਬੀ ਲਖਵੰਤ ਕੌਰ ਅਤੇ ਬੀਬੀ ਅਮਰਜੀਤ ਕੌਰ ਸੁਖਮਨੀ ਸੇਵਾ ਸੋਸਾਇਟੀ ਫਰੀਦਕੋਟ, ਕੈਪਟਨ ਬਲਦੇਵ ਸਿੰਘ ਸੁਖਾਨੰਦ, ਡਾ. ਗੁਰਸੇਵਕ ਸਿੰਘ ਟੋਨੀ ਭਲੂਰ ਆਦਿ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਸਾਰਾ ਦਿਨ ਬਰੈੱਡ, ਪਕੌਡ਼ੇ, ਜਲੇਬੀਆਂ, ਪ੍ਰਸ਼ਾਦੇ, ਚਾਹ ਆਦਿ ਦਾ ਲੰਗਰ ਵੀ ਵਰਤਾਇਆ ਗਿਆ।
ਨੌਜਵਾਨ ਨੇ ਕੀਤਾ ਤਿੰਨ ਸਾਲਾ ਮਾਸੂਮ ਨਾਲ ਜਬਰ-ਜ਼ਨਾਹ
NEXT STORY