ਮੋਗਾ (ਗੋਪੀ ਰਾਊਕੇ)-ਆਡ਼ਤੀਆ ਐਸੋਸੀਏਸ਼ਨ ਪੰਜਾਬ ਦਾ ਸੂਬਾਈ ਸੰਮੇਲਣ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ’ਚ ਅਨਾਜ ਮੰਡੀ ਮੋਗਾ ਵਿਖੇ ਹੋਇਆ। ਇਸ 122 ਮੰਡੀਆਂ ਦੇ ਮਜਨਰਲ ਹਾਉਸ ’ਚ ਵੱਖ-ਵੱਖ ਬੁਲਰਿਆਂ ਨੇ ਹਰ ਸਾਲ ਆਡ਼ਤੀਆਂ ਨੂੰ ਬਾਹਰ ਕਰਨ ਦੇ ਬਿਆਨਾਂ ਦੀ ਅਲੋਚਨਾ ਕਰਦੇੇ ਹੋਏ ਕਿਹਾ ਅਧਿਕਾਰੀ ਇਕ ਸੀਜਨ ਬਿਨਾਂ ਆਡ਼ਤੀਆਂ ਤੋਂ ਮੰਡੀਆਂ ’ਚ ਖਰੀਦ ਕਰ ਕੇ ਵੇਖ ਲੈਣ ਸਭ ਦੀਆਂ ਅੱਖਾਂ ਖੁੱਲ ਜਾਣਗੀਆਂ। ਇਸ ਸੰਮੇਲਣ ਨੂੰ ਸੰਬੋਧਨ ਕਰਦਿਆਂ ਸ. ਚੀਮਾ ਨੇ ਕਿਹਾ ਉਤਰ ਪ੍ਰਦੇਸ਼ ’ਚ ਯੋਗੀ ਸਰਕਾਰ ਵਲੋਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਸਾਰੇ ਕਿਸਾਨਾਂ ਨੂੰ ਸਮਰਥਨ ਮੁੱਲ ਨਹੀਂ ਮਿਲ ਸਕਿਆ, ਜਿਸ ਕਰ ਕੇ ਹੁਣ ਪੰਜਾਬ ਦੇ ਆਡ਼ਤੀ ਸਿਸਟਮ ਨੂੰ ਅਪਨਾਉਣ ਬਾਰੇ ਸੋਚ ਰਹੀ ਹੈ। ਉਨ੍ਹਾਂ ਕਿਹਾ ਜੇ ਗੰਨੇ ’ਤੇ ਖਰੀਦ ਤੇ ਆਡ਼ਤੀਆਂ ਨੂੰ ਆਡ਼ਤ ਦਿੱਤੀ ਜਾਵੇ, ਕਿਸੇ ਕਿਸਾਨ ਨੂੰ ਮਿੱਲਾਂ ਦੇ ਤਰਲੇ ਨਾ ਕਰਨੇ ਪੈਣ। ਇਸ ਮੌਕੇ ਸ ਚੀਮਾ ਨੇ ਬੀਬਾ ਹਰਸਿਮਰਤ ਬਾਦਲ ਦਾ ਇਹ ਸੁਨੇਹਾ ਵੀ ਸੁਣਾਇਆ ਕਿ ਕੇਂਦਰ ਸਰਕਾਰ ਨੇ ਕੇਵਲ ਕਿਸਾਨਾਂ ਨੂੰ ਅਦਾਇਗੀ ਦਾ ਸਰਟੀਫਿਕੇਟ ਮੰਗਿਆ ਹੈ। ਆਡ਼ਤੀ ਸਿਸਟਮ ’ਚ ਕੋਈ ਤਬਦੀਲੀ ਕਰਨ ਲਈ ਕਦੇ ਨਹੀਂ ਕਿਹਾ ਪੰਜਾਬ ਸਰਕਾਰ ਜਾਨਬੁੱਝ ਕੇ ਕੇਂਦਰ ਨੂੰ ਬਦਨਾਮ ਕਰਦੀ ਹੈ। ਇਸ ਮਗਰੋਂ ਸ ਚੀਮਾ ਨੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਹਡ਼ਤਾਲ ਨਾ ਕਰਨ ਅਤੇ ਆਡ਼ਤੀਆਂ ਦੀਆਂ ਬੈਂਕ ਸਟੇਟਮੈਂਟ ਅਤੇ ਆਡ਼ਤੀਆਂ ਦੀ ਦਾਮੀ ਰੋਕਣ ਦੇ ਫੈਸਲੇ ਨੂੰ ਦੀ ਮੰਗ ਨਾਲ ਸਹਿਮਤ ਹੁੰਦੇ ਹੋਏ ਅਗਲੇ ਹਫਤੇ ਆਡ਼ਤੀ ਐਸੋਸੀਏਸ਼ਨ ਨਾਲ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਇਸ ਸੰਮੇਲਣ ’ਚ ਖੁਰਾਕ ਮੰਤਰੀ ਦੇ ਭਰੋਸੇ ਉਪਰੰਤ ਹਡ਼ਤਲ ਅਗਲੀ ਮੀਟਿੰਗ ਤੱਕ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਹ ਵੀ ਮਤਾ ਪਾਸ ਕੀਤਾ ਕਿ ਕੋਈ ਵੀ ਆਡ਼ਤੀ ਆਪਣੀਆਂ ਬੈਂਕ ਸਟੇਟਮੈਂਟ ’ਤੇ ਕਿਸਾਨਾਂ ਦਾ ਵੇਰਵਾ ਖਰੀਦ ਅਧਿਕਾਰੀਆਂ ਨੂੰ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਆਡ਼ਤਆਂ ਨੂੰ ਬਾਹਰ ਕਰਨ ਦਾ ਫੈਸਲਾ ਕੇਂਦਰ ਨਹੀਂ ਕਰ ਸਕਦੀ। ਸ. ਚੀਮਾ ਨੇ ਕਿਹਾ ਜੋ ਸਰਕਾਰ ਆਡ਼੍ਹਤੀਆਂ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ ਉਹ ਖੁਦ ਖਤਮ ਹੋ ਜਾਣਗੇ, ਪਰ ਆਡ਼੍ਹਤੀਆਂ ਅਤੇ ਕਿਸਾਨਾਂ ਦਾ ਰਿਸ਼ਤਾ ਕਾਇਮ ਰੱਖਿਆ ਜਾਵੇਗਾ। ਇਸ ਮੌਕੇ ਸੂਬਾਈ ਆਗੂ ਕੁਲਵਿੰਦਰ ਸਿੰਘ ਗਿੱਲ ਧਰਮਕੋਟ, ਹਰਨਾਮ ਸਿੰਘ ਅਲਾਵਲਪੁਰ, ਜਸਵਿੰਦਰ ਸਿੰਘ ਰਾਣਾ, ਸੁਰਜੀਤ ਸਿੰਘ ਭਿਟੈਵਿਡ, ਜ਼ਿਲਾ ਪ੍ਰਧਾਨ ਰਨਬੀਰ ਸਿੰਘ ਮੋਗਾ ਸੁਧੀਰ ਸੂਦ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਗਿਲ ਲੁਧਿਆਣਾ, ਧੀਰਜ ਕੁਮਾਰ ਦਧਾਹੁਰ ਬਰਨਾਲਾ, ਲਖਬੀਰ ਬੈਂਸ ਫਤਿਹਗਡ਼, ਬਲਜੀਤ ਸਿੰਘ ਅਬੋਹਰ, ਅਮਿਤ ਗਿੱਦਡ਼ਬਾਹਾ, ਮੁਕਤਸਰ ਅਵਤਾਰ ਸ਼ਰਮਾ, ਕਰਨੇਲ ਤਰਨਤਾਰਨ, ਸ਼ਾਮ ਲਾਲ ਧਲੇਵਾਂ ਮਾਨਸਾ, ਹਰੀਸ਼ ਕੁਮਾਰ ਕੋਟਕਪੁਰਾ, ਬਾਲ ਕ੍ਰਿਸ਼ਨ ਬਾਲੀ, ਜਸਵਿੰਦਰ ਮਕਡ਼, ਜਸਵਿੰਦਰ ਸਿੰੰਘ ਵਿਰਕ, ਕੁਲਵਿੰਦਰ ਪੁਨੀਆਂ, ਸੁਰਿੰਦਰ ਕੁਮਾਰ ਅਹਿਮਦਗਡ਼, ਰਮੇਸ਼ ਕੁਮਾਰ ਮੇਸ਼ੀ, ਕ੍ਰਿਸ਼ਨ ਅਗਰਵਾਲ, ਸ਼ੰਕਰ ਬਾਂਸਲ, ਕੁਲਦੀਪ ਬੇਨੀ, ਅਮਿਤ ਗੋਇਲ, ਹਰੇਰਾਮ ਜੀ ਰਾਮ ਸਿੰਘ, ਸੰਧੇ ਰਜਿੰਦਰ ਬਬਲੀ, ਸਿਵਜੀ ਰਾਮ ਅਤੇ ਮੰਡੀ ਪ੍ਰਧਾਨ ਅਮਰਗਡ਼ ਭਵਾਨੀਗਡ਼ ਜਲੰਧਰ, ਮਨਜੀਤ ਸਿੰਘ ਖੁਰਾਣਾ, ਰਵਿੰਦਰਪਾਲ ਕੈਨੇਡੀਅਨ, ਗੁਰਪ੍ਰਤਾਪ ਸਿੰਘ, ਨੀਰਜ ਕੁਮਾਰ, ਰਾਜੇਸ਼ ਬਾਹਰੀ, ਖਰੈਤੀ ਲਾਲ, ਜਥੇਦਾਰ ਬਲਵਿੰਦਰ ਸਿੰਘ, ਬਲਵੰਤ ਸਿੰਘ ਨੂਸਿਹਰਾਂ ਪਨੂੰਆਂ, ਸੁਖਦੇਵ ਕਕਡ਼ਰੀਆ, ਗੁਰਵਿੰਦਰ ਗਿੱਲ, ਸੁਖਵਿੰਦਰ ਸੁੱਖ ਆਦਿ ਮੌਜੂਦ ਸਨ।
ਫੌਜੀ ਜਵਾਨ ਅਮਰਜੀਤ ਸਿੰਘ ਢਿਲੋਂ ਨੂੰ ਦਿੱਤੀ ਸ਼ਰਧਾਂਜਲੀ
NEXT STORY