ਮੋਗਾ (ਬੱਬੀ)-ਫੌਜੀ ਜਵਾਨ ਅਮਰਜੀਤ ਸਿੰਘ ਢਿਲੋਂ ਜੋ ਕੇ ਪਿਛਲੇ ਦਿਨੀਂ ਇਕ ਐਕਸੀਡੈਂਟ ਦੌਰਾਨ ਅਕਾਲ ਚਲਾਨਾ ਕਰ ਗਏ ਸਨ, ਨਮਿੱਤ ਸਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਪਿੰਡ ਬੁੱਟਰ ਕਲਾਂ ਦੇ ਗੁਰਦੁਆਰਾ ਕੁੱਟੀਆ ਸਾਹਿਬ ਵਿਖੇ ਹੋਇਆ, ਜਿਥੇ ਇਲਾਕੇ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕਿ ਦੇਸ਼ ਦੀਆਂ ਸਰਹੱਦਾ ਉੱਪਰ ਮੁਲਕ ਦੀ ਰਾਖੀ ਕਰਨ ਵਾਲੇ ਫੌਜੀ ਜਵਾਨ ਅਮਰਜੀਤ ਸਿੰਘ ਢਿਲੋਂ ਨੂੰ ਸ਼ਰਧਾਂਜਲੀ ਭੇਟ ਕੀਤੀ, ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ’ਚ ਗ੍ਰੰਥੀ ਸਿੰਘਾ ਵਲੋਂ ਗੁਰੂ ਮਰਿਆਦਾ ਅਨੁਸਾਰ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਬੁਲਾਰਿਆਂ ਨੇ ਅਮਰਜੀਤ ਸਿੰਘ ਢਿਲੋਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਸ ਦੇ ਚਲੇ ਜਾਣ ਨਾਲ ਜੋ ਘਾਟਾ ਇਸ ਪਰਿਵਾਰ ਨੂੰ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ, ਬੁਲਾਰਿਆਂ ਨੇ ਕਿਹਾ ਕਿ ਅਮਰਜੀਤ ਸਿੰਘ ਦੇ ਪਿਤਾ ਪਹਿਲਾਂ ਉਨ੍ਹਾਂ ਨੂੰ ਬਚਪਨ ’ਚ ਹੀ ਛੱਡ ਕਿ ਅਕਾਲ ਚਲਾਨਾ ਕਰ ਗਏ ਸਨ ਤੇ ਇਨ੍ਹਾਂ ਦੀ ਮਾਤਾ ਨੇ ਬਡ਼ੀ ਮੁਸ਼ਕਿਲ ਨਾਲ ਪਾਲਣ ਪੋਸ਼ਨ ਕਰ ਕੇ ਵੱਡਾ ਕੀਤਾ ਸੀ ਹੁਣ ਜਦੋਂ ਘਰ ’ਚ ਚੰਗੇ ਦਿਨ ਆਏ ਸਨ ਤਾਂ ਅਮਰਜੀਤ ਸਿੰਘ ਆਪਣੀ ਮਾਤਾ, ਭੈਣ, ਭਰਾ ਤੋਂ ਇਲਾਵਾ ਧਰਮਪਤਨੀ ਸਮੇਤ ਇਕ 6 ਮਹੀਨੇ ਦੇ ਆਪਣੇ ਬੱਚੇ ਨੂੰ ਛੱਡ ਕੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ। ਇਸ ਸਮੇਂ ਮਿਲਟਰੀ ਦੇ ਕਈ ਅਧਿਕਾਰੀਆਂ ਤੋਂ ਇਲਾਵਾ ਪਿੰਡ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਹਾਜ਼ਰ ਸਨ।
ਤੇਜ ਹਨੇਰੀ ਨੇ ਕੀਤਾ ਲੱਖਾਂ ਦਾ ਨੁਕਸਾਨ
NEXT STORY