ਮੋਗਾ (ਬਿੰਦਾ)-ਐੱਸ. ਐੱਸ. ਪੀ. ਮੋਗਾ ਅਤੇ ਜ਼ਿਲਾ ਕਮਿਊਨਿਟੀ ਪੁਲਸ ਅਫ਼ਸਰ ਮੋਗਾ ਦੀਆਂ ਹਦਾਇਤਾਂ ਮੁਤਾਬਿਕ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਵੱਲੋਂ ਬਾਬੇ ਕੇ ਬੀ. ਐੱਡ ਕਾਲਜ ਦੋਧਰ ਵਿਖੇ ਸੈਮੀਨਾਰ ਲਾਇਆ ਗਿਆ। ਇਸ ਮੌਕੇ ਸਾਂਝ ਸਹਾਇਕ ਸੁਖਵਿੰਦਰ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਨੂੰ ਔਰਤਾਂ ਦੀ ਸੁਰੱਖਿਆ ਸਬੰਧੀ ਸ਼ਕਤੀ ਐਪ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਐਪ ਦੀ ਮਦਦ ਨਾਲ ਤੁਸੀਂ ਕਿਤੇ ਵੀ ਅਸੁਰੱਖਿਆ ਮਹਿਸੂਸ ਕਰਨ ਤੇ ਇਸ ਐਪ ਦੀ ਵਰਤੋਂ ਨਾਲ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ, ਇਸ ਬਾਰੇ ਪੂਰੀ ਤਰ੍ਹਾਂ ਡਿਟੇਲ ’ਚ ਪ੍ਰੈਕਟੀਕਲੀ ਜਾਣਕਾਰੀ ਦਿੱਤੀ ਅਤੇ ਸੈਲਫ਼ ਡਿਫੈਂਸ ਬਾਰੇ ਦੱਸਿਆ। ਇਸ ਮੌਕੇ ਏ. ਐੱਸ. ਆਈ. ਬਲਵੀਰ ਸਿੰਘ ਅਤੇ ਐੱਨ. ਜੀ. ਓ. ਕੁਲਦੀਪ ਸਿੰਘ ਨੇ ਹੋਰ ਸਮਾਜਿਕ ਮੁੱਦਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ ਨੇ ਸੈਮੀਨਾਰ ’ਚ ਹਾਜ਼ਰ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਸਾਡੀ ਪੰਜਾਬੀ ਕੌਮ ਨੇ ਯੋਧੇ/ਸੂਰਬੀਰ ਅਤੇ ਬਹੁਤ ਉੱਚ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਹਾਜ਼ਰੀਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਐੱਸ. ਆਈ. ਹਰਜੀਤ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਨੇ ਸੈਮੀਨਾਰ ’ਚ ਵਿਦਿਆਰਥੀਆਂ ਨੂੰ ਸਾਂਝ ਕੇਂਦਰਾਂ ਬਾਰੇ ਅਤੇ ਸਾਂਝ ਕੇਂਦਰਾਂ ਵਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਬਹੁਤ ਵਧੀਆ ਢੰਗ ਨਾਲ਼ ਜਾਣਕਾਰੀ ਦਿੱਤੀ, ਜਿਸ ਨੂੰ ਵਿਦਿਆਰਥੀਆਂ ਨੇ ਇਕਾਗਰ ਹੋ ਕੇ ਸੁਣਿਆ। ਪ੍ਰੋਫੈਸਰ ਡਾ. ਮੀਨਾ ਅਤੇ ਪ੍ਰੋਫੈਸਰ ਇੰਤਜ਼ਾਰ ਹੂਸੈਨ ਨੇ ਸਮੁੱਚੀ ਸਾਂਝ ਟੀਮ ਦਾ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਮੁੱਲਵਾਨ ਜਾਣਕਾਰੀ ਲਈ ਧੰਨਵਾਦ ਕੀਤਾ। ਇਸ ਮੌਕੇ ਸੈਮੀਨਾਰ ’ਚ ਐੱਸ. ਆਈ ਹਰਜੀਤ ਸਿੰਘ, ਏ. ਐੱਸ. ਆਈ, ਬਲਵੀਰ ਸਿੰਘ ਡਾ. ਸੁਰਜੀਤ ਸਿੰਘ ਦੌਧਰ, ਪ੍ਰਿੰਸੀਪਲ ਡਾ. ਮੀਨਾ, ਪ੍ਰੋਫੈਸਰ ਇੰਤਜ਼ਾਰ ਹੂਸੈਨ, ਸਾਂਝ ਸਹਾਇਕ ਸੁਖਵਿੰਦਰ ਦਾਉਧਰ, ਐੱਨ.ਜੀ.ਓ ਕੁਲਦੀਪ ਸਿੰਘ, ਕਾਲਜ ਦਾ ਅਧਿਆਪਕ ਸਟਾਫ, ਅਤੇ ਕਾਲਜ ਦੇ ਕ੍ਰੀਬ 150 ਵਿਦਿਆਰਥੀਆਂ ਹਾਜ਼ਰ ਸਨ।
ਆਡ਼ਤੀਆ ਐਸੋਸੀਏਸ਼ਨ ਦੀ ਸੂਬਾਈ ਮੀਟਿੰਗ ਸੰਪੰਨ
NEXT STORY