ਮੋਗਾ (ਬਿਊਰੋ): ਅੱਜ ਸਵੇਰੇ ਮੋਗਾ ਦੇ ਲੋਹਾਰਾ ਚੌਕ ’ਚ ਵਾਪਰੇ ਇਸ ਹਾਦਸੇ ਨਾਲ ਪੀੜਤ ਅਤੇ ਮਾਰੇ ਗਏ ਤਿੰਨ ਕਾਂਗਰਸੀ ਵਰਕਰਾਂਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣਦਾ ਐਲਾਨ ਕੀਤਾ ਹੈ। ਇਸ ਹਾਦਸੇ ’ਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰ ਵਾਲਿਆਂਨੂੰ 5 ਲੱਖ ਰੁਪਏ ਅਤੇ ਇਸ ਦੇ ਨਾਲ ਹੀ 50,000 ਰੁਪਏ ਗੰਭੀਰ ਜ਼ਖ਼ਮੀਆਂ ਨੂੰ ਦੇਣ ਦਾ ਐਲਾਨ ਕੀਤਾ ਹੈ ਅਤੇ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਨ੍ਹਾਂ ਨੂੰ ਮੁਫ਼ਤ ਇਲਾਜ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਮਿਲੇਗੀ ਨੌਕਰੀ, ਪ੍ਰਕਿਰਿਆ ਸ਼ੁਰੂ
ਦੱਸਣਯੋਗ ਹੈ ਕਿ ਮੋਗਾ ਦੇ ਲੁਹਾਰਾ ਪਿੰਡ ਵਿਚ ਅੱਜ ਚੜ੍ਹਦੀ ਸਵੇਰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਦੋ ਬੱਸਾਂ ਦੀ ਆਹਮੋ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਜਿਸ ’ਚ 3 ਕਾਂਗਰਸੀ ਵਰਕਰਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਅਤੇ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਮੋਗਾ ਬੱਸ ਹਾਦਸੇ ’ਚ ਪੀੜਤਾਂ ਨਾਲ ਕੈਪਟਨ ਨੇ ਜਤਾਇਆ ਦੁੱਖ, ਤੁਰੰਤ ਮੈਡੀਕਲ ਸੇਵਾਵਾਂ ਦਿੱਤੇ ਜਾਣ ਦੇ ਆਦੇਸ਼
ਹਾਦਸੇ ਦਾ ਸ਼ਿਕਾਰ ਹੋਈਆਂ ਬੱਸਾਂ ’ਚੋਂ ਇਕ ਬੱਸ ਨਵਜੋਤ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਸੀ, ਜਿਸ ’ਚ ਕਾਫ਼ੀ ਲੋਕ ਸਵਾਰ ਸਨ। ਪ੍ਰਾਈਵੇਟ ਬੱਸ ਨੇ ਸਰਕਾਰੀ ਬੱਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਵਿਚ 20 ਲੋਕ ਜਖ਼ਮੀ ਹੋ ਗਏ ਅਤੇ 3 ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਨੇ ਇਸ ਹਾਦਸੇ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਮੋਗਾ ਜ਼ਿਲ੍ਹੇ ਵਿਚ ਹੋਏ ਬੱਸ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਜਿਸ ਵਿਚ 3 ਕਾਂਗਰਸੀ ਵਰਕਰਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਡੀ.ਸੀ. ਮੋਗਾ ਨੂੰ ਸਾਰੇ ਜ਼ਖਮੀਆਂ ਦਾ ਤੁਰੰਤ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਅਤੇ ਸਰਕਾਰ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਹਰਸਿਮਰਤ ਦੇ ਨਿਸ਼ਾਨੇ 'ਤੇ ਕਾਂਗਰਸੀ ਸਾਂਸਦ, ਕਿਹਾ-ਇਨ੍ਹਾਂ ਲਈ ਕਿਸਾਨਾਂ ਨਾਲੋਂ ਸਿੱਧੂ ਦੀ ਤਾਜਪੋਸ਼ੀ ਅਹਿਮ
ਤਾਜਪੋਸ਼ੀ ਸਮਾਗਮ ’ਚ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਛੱਡੇ ਚੌਕੇ-ਛਿੱਕੇ
NEXT STORY