ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਬੀਤੇ ਦਿਨੀਂ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਧਰਮਕੋਟ ਪਰਤੇ ਹਨ। ਇਨ੍ਹਾਂ 90 ਸ਼ਰਧਾਲੂਆਂ ਦੇ ਟੈਸਟ ਹੋਣ ਲਈ ਗਏ ਸਨ, ਜਿਨ੍ਹਾਂ 'ਚੋਂ ਅੱਜ 1 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਧਰਮਕੋਟ ਹਲਕੇ ਦੇ ਪਿੰਡ ਗਲੋਟੀ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਤੇਜ ਰਫਤਾਰ ਗੱਡੀ ਚਾਲਕ ਨੇ ਸਾਬਕਾ ਸਰਪੰਚ ਸਮੇਤ 2 'ਤੇ ਚੜ੍ਹਾਈ ਗੱਡੀ, ਕੀਤੀ ਹਵਾਈ ਫਾਇੰਰਿੰਗ
ਦੱਸਣਯੋਗ ਹੈ ਕਿ ਮੋਗਾ ਤੋਂ ਨੰਦੇੜ ਸਾਹਿਬ ਕੁੱਲ 118 ਸ਼ਰਧਾਲੂ ਗਏ ਸਨ। ਇਨ੍ਹਾਂ 'ਚੋਂ 90 ਸ਼ਰਧਾਲੂ ਜ਼ਿਲੇ 'ਚ ਵਾਪਸ ਪਰਤੇ ਹਨ। ਇਨ੍ਹਾਂ ਸਾਰਿਆਂ ਦੇ ਕੋਰੋਨਾ ਵਾਇਰਸ ਸਬੰਧੀ ਸੈਂਪਲ ਇਕੱਤਰ ਕੀਤੇ ਗਏ ਹਨ, ਜਿਨ੍ਹਾਂ 'ਚੋਂ ਅੱਜ 30 ਦੀ ਰਿਪੋਰਟ ਆਈ ਹੈ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਧਰਮਕੋਟ ਵਿਖੇ ਸਥਿਤ ਆਈਸੋਲੇਸ਼ਨ ਸੈਂਟਰ 'ਚ ਦਾਖਲ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਸਿਹਤ ਟੀਮਾਂ ਵਲੋਂ ਧਿਆਨ ਰੱਖਿਆ ਜਾ ਰਿਹਾ ਹੈ।
ਕਪੂਰਥਲਾ: ਸ੍ਰੀ ਹਜ਼ੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ ਪਰਤੇ 2 ਸ਼ਰਧਾਲੂ ਨਿਕਲੇ ਪਾਜ਼ੇਟਿਵ
NEXT STORY