ਸੁਲਤਾਨਪੁਰ ਲੋਧੀ (ਧੀਰ, ਸੋਢੀ, ਓਬਰਾਏ)— ਸ੍ਰੀ ਹਜ਼ੂਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਸੁਲਤਾਨਪੁਰ ਲੋਧੀ ਪਹੁੰਚੇ 14 ਸ਼ਰਧਾਲੂਆਂ 'ਚੋਂ 2 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਣਯੋਗ ਹੈ ਕਿ ਬੀਤੀ ਦਿਨੀਂ ਹਲਕਾ ਸੁਲਤਾਨਪੁਰ ਲੋਧੀ 'ਚੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ 14 ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਦੀ ਸਪੈਸ਼ਲ ਬੱਸ ਰਾਹੀਂ ਲਿਆਂਦਾ ਗਿਆ। ਪਾਵਨ ਨਗਰੀ ਸੁਲਤਾਨਪੁਰ ਲੋਧੀ ਪਹੁੰਚਣ 'ਤੇ ਉਕਤ ਸ਼ਰਧਾਲੂਆਂ ਨੂੰ ਸਥਾਨਕ ਗੁ. ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਬੇਬੇ ਨਾਨਕੀ ਨਿਵਾਸ ਵਿਖੇ ਕੋਆਰੰਟਾਈਨ ਕਰ ਦਿੱਤਾ ਗਿਆ। ਇਨਾਂ 14 ਸ਼ਰਧਾਲੂਆਂ ਦੇ ਸੈਂਪਲ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵੱਲੋਂ ਅੰਮ੍ਰਿਤਸਰ ਭੇਜੇ ਗਏ ਸਨ, ਜਿਸ ਦੀ ਦੇਰ ਸ਼ਾਮ ਰਿਪੋਰਟ ਆਉਣ 'ਤੇ 14 'ਚੋਂ 2 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)
ਇਹ ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ (ਨਾਂਦੇੜ ਸਾਹਿਬ) ਤੋਂ ਸੁਲਤਾਨਪੁਰ ਲੋਧੀ ਆਏ 14 ਸ਼ਰਧਾਲੂਆਂ 'ਚੋਂ 2 ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ 'ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਕੀ 12 ਸ਼ਰਧਾਲੂਆਂ ਅਤੇ ਜ਼ਿਲੇ ਵਿਚ ਕੋਟਾ ਤੋਂ ਆਏ 4 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਨੈਗੇਟਿਵ ਰਿਪੋਰਟ ਵਾਲੇ ਇਨਾਂ ਕੁੱਲ 16 ਵਿਅਕਤੀਆਂ ਨੂੰ 21 ਦਿਨਾਂ ਲਈ ਘਰਾਂ 'ਚ ਹੀ ਇਕਾਂਤਵਾਸ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ: ਫਗਵਾੜਾ 'ਚ 'ਕੋਰੋਨਾ' ਨੇ ਫੜੀ ਰਫਤਾਰ, 4 ਨਵੇਂ ਕੇਸਾਂ ਦੀ ਹੋਈ ਪੁਸ਼ਟੀ
ਉੱਧਰ, ਉਕਤ 2 ਸ਼ਰਧਾਲੂਆਂ ਦੇ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪਾਵਨ ਨਗਰੀ ਦੇ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਕਿਉਂਕਿ ਹਲਕਾ ਸੁਲਤਨਾਪੁਰ ਲੋਧੀ ਵਿਚ ਇਹ ਅਫਵਾਹ ਬਹੁਤ ਜ਼ੋਰ ਦੀ ਫੈਲ ਗਈ ਸੀ ਕਿ ਇਨਾਂ ਸ਼ਰਧਾਲੂਆਂ ਤੋਂ ਇਲਾਵਾ ਹੋਰ ਸ਼ਰਧਾਲੂਆਂ ਦੀਆਂ 3-4 ਬੱਸਾਂ ਬੇਬੇ ਨਾਨਕੀ ਨਿਵਾਸ ਵਿਖੇ ਠਹਿਰਨ ਲਈ ਆ ਰਹੀਆਂ ਹਨ।
ਲੋਕ ਅਫਵਾਹਾਂ ਤੋਂ ਦੂਰ ਰਹਿਣ : ਵਿਧਾਇਕ ਚੀਮਾ
ਇਸ ਸਬੰਧੀ ਜਦੋਂ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਲੱਗਾ ਸੀ ਕਿ ਕੁੱਝ ਬੱਸਾਂ ਦੂਜੇ ਹਲਕੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਆ ਰਹੀਆਂ ਹਨ। ਜਿਨਾਂ ਨੂੰ ਤੁਰੰਤ ਬਾਹਰ ਹੀ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਜੇ ਕੋਈ ਇਸ ਤਰ੍ਹਾਂ ਦੀ ਤੁਹਾਨੂੰ ਸੂਚਨਾ ਮਿਲਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ।
ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ
ਕੋਰੋਨਾ ਨੇ ਮ੍ਰਿਤਕਾਂ ਦੀ ਮੁਕਤੀ ਦੇ ਦਰਵਾਜ਼ੇ ਦਾ ਵੀ ਕੀਤਾ 'ਲਾਕ ਡਾਊਨ'
NEXT STORY