ਮੋਗਾ (ਵਿਪਨ) : ਅੱਜ ਦੇ ਜ਼ਮਾਨੇ 'ਚ ਕੁੜੀਆਂ ਕਿਸੇ ਵੀ ਕੰਮ 'ਚ ਮੁੰਡਿਆਂ ਤੋਂ ਪਿੱਛੇ ਨਹੀਂ ਰਹਿ ਗਈਆਂ। ਅਜਿਹੀ ਹੀ ਮਿਸਾਲ ਮੋਗਾ 'ਚ ਦੇਖਣ ਨੂੰ ਮਿਲੀ, ਜਿੱਥੇ ਧੀਆਂ ਨੇ ਸ਼ੇਰ ਪੁੱਤ ਬਣ ਕੇ ਆਪਣੇ ਪਿਓ 'ਤੇ ਪਏ ਕੰਮ ਦੇ ਭਾਰ ਨੂੰ ਹੱਥੋ-ਹੱਥੀ ਵੰਡਾ ਕੇ ਹੌਲਾ ਕਰ ਛੱਡਿਆ। ਇਨ੍ਹਾਂ ਧੀਆਂ ਦੀ ਹਰ ਕੋਈ ਸਿਫਤ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਕਰੀਬ 6-7 ਸਾਲ ਪਹਿਲਾਂ ਓਮ ਸ਼ਰਮਾ ਦਿੱਲੀ ਤੋਂ ਮੋਗਾ ਆ ਗਿਆ ਸੀ ਅਤੇ ਇੱਥੇ ਚੈਂਬਰ ਰੋਡ 'ਤੇ ਉਸ ਨੇ ਛੋਲੇ-ਭਟੂਰੇ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਸੰਕਟ : ਪੰਜਾਬ 'ਚ ਪ੍ਰੀਖਿਆਵਾਂ ਕਰਾਉਣ ਲਈ ਯੂਨੀਵਰਸਿਟੀਆਂ/ਕਾਲਜਾਂ ਨੂੰ ਨਿਰਦੇਸ਼ ਜਾਰੀ
ਓਮ ਸ਼ਰਮਾ ਦੇ ਪਿਆਰ ਭਰੇ ਸੁਭਾਅ ਸਦਕਾ ਉਸ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਪਰ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਕਾਰਨ ਉਸ ਦਾ ਕੰਮ ਠੱਪ ਹੋ ਗਿਆ ਅਤੇ ਉਸ ਕੋਲ ਕੰਮ ਕਰਨ ਵਾਲੇ ਸਾਰੇ ਕਾਰੀਗਰ ਆਪਣੇ ਪਿੰਡਾਂ ਨੂੰ ਵਾਪਸ ਚਲੇ ਗਏ। ਹੁਣ ਜਦੋਂ ਸਰਕਾਰ ਨੇ ਕੰਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਤਾਂ ਓਮ ਸ਼ਰਮਾ ਕੋਲ ਕੰਮ ਕਰਾਉਣ ਲਈ ਕਾਰੀਗਰ ਹੀ ਨਹੀਂ ਸਨ। ਇਸ ਹਾਲਤ 'ਚ ਓਮ ਸ਼ਰਮਾ ਦੀਆਂ 10ਵੀਂ, 8ਵੀਂ ਅਤੇ 5ਵੀਂ ਜਮਾਤ 'ਚ ਪੜ੍ਹਦੀਆਂ ਤਿੰਨ ਧੀਆਂ ਨੇ ਪਿਤਾ ਨੂੰ ਸਹਾਰਾ ਦਿੱਤਾ ਅਤੇ ਉਸ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀਆਂ ਹੋ ਗਈਆਂ। ਓਮ ਸ਼ਰਮਾ ਦੀਆਂ ਧੀਆਂ ਨੇ ਸੋਚਿਆ ਕਿ ਕੋਰੋਨਾ ਕਾਰਨ ਸਕੂਲ ਬੰਦ ਹਨ ਅਤੇ ਉਹ ਘਰ ਹੀ ਰਹਿੰਦੀਆਂ ਹਨ, ਇਸ ਲਈ ਉਹ ਆਪਣੇ ਪਿਤਾ ਦੀ ਮਦਦ ਕਰਨ ਲੱਗੀਆਂ ਅਤੇ ਕਾਰੋਬਾਰ ਦੁਬਾਰਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ''ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਨੇ ਪੈਦਾ ਕੀਤੀ ਮਿਸਾਲ, ਸਾਰੇ ਸੂਬਿਆਂ ਤੋਂ ਮੋਹਰੀ''
ਓਮ ਸ਼ਰਮਾ ਦੀਆਂ ਧੀਆਂ ਨੇ ਦੱਸਿਆ ਕਿ ਪਹਿਲਾਂ ਉਹ ਘਰ ਬੈਠ ਕੇ ਆਨਲਾਈਨ ਪੜ੍ਹਾਈ ਕਰਦੀਆਂ ਹਨ ਅਤੇ ਇਸ ਤੋਂ ਬਾਅਦ ਆਪਣੇ ਪਿਤਾ ਦੀ ਮਦਦ ਕਰਦੀਆਂ ਹਨ ਕਿਉਂਕਿ ਉਨ੍ਹਾਂ ਦਾ ਪਿਤਾ ਘਰ 'ਚੋਂ ਇਕੱਲਾ ਕਮਾਉਣ ਵਾਲਾ ਹੈ ਅਤੇ ਕਾਰੀਗਰ ਨਾ ਹੋਣ ਕਾਰਨ ਕੰਮ ਦਾ ਬੋਝ ਬਹੁਤ ਜ਼ਿਆਦਾ ਹੁੰਦਾ ਹੈ। ਇਹ ਕੁੜੀਆਂ ਆਪਣੇ ਪਿਤਾ ਨਾਲ ਛੋਲੇ-ਭਟੂਰੇ ਬਣਾ ਕੇ ਉਸ ਨੂੰ ਹੋਮ ਡਲਿਵਰੀ ਲਈ ਪੈਕ ਕਰਦੀਆਂ ਹਨ ਅਤੇ ਪੂਰੀ ਤਰ੍ਹਾਂ ਹਰ ਕੰਮ 'ਚ ਆਪਣੇ ਪਿਤਾ ਨਾਲ ਹੱਥ ਵੰਡਾਉਂਦੀਆਂ ਹਨ। ਕੁੜੀਆਂ ਦਾ ਕਹਿਣਾ ਹੈ ਕਿ ਪਿਤਾ ਦੀ ਮਦਦ ਕਰਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਉਧਰ ਦੂਜੇ ਪਾਸੇ ਓਮ ਸ਼ਰਮਾ ਦਾ ਵੀ ਕਹਿਣਾ ਹੈ ਕਿ ਕੁੜੀਆਂ ਅੱਜ-ਕੱਲ੍ਹ ਕਿਸੇ ਵੀ ਕੰਮ 'ਚ ਪਿੱਛੇ ਨਹੀਂ ਹਨ ਅਤੇ ਉਸ ਨੂੰ ਆਪਣੀਆਂ ਤਿੰਨੇ ਕੁੜੀਆਂ 'ਤੇ ਨਾਜ਼ ਹੈ।
ਇਹ ਵੀ ਪੜ੍ਹੋ : ਹੁਣ ਗੁਰੂ ਘਰਾਂ 'ਚ ਠਹਿਰੀ ਸੰਗਤ ਨੂੰ ਕਮਰਿਆਂ 'ਚ ਨਹੀਂ ਮਿਲੇਗਾ ਲੰਗਰ
ਖੁਦ ਡੇਢ ਲੱਖ ਖ਼ਰਚ ਕੇ ਬੱਸ ਰਾਹੀਂ ਬਿਹਾਰ ਪਰਤੇ ਪ੍ਰਵਾਸੀ ਮਜ਼ਦੂਰ
NEXT STORY