ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ): ਮੋਗਾ-ਬਰਨਾਲਾ ਮੁੱਖ ਮਾਰਗ ’ਤੇ ਪਿੰਡ ਬੁੱਟਰ ਕਲਾਂ ਕੋਲ ਬੀਤੇ ਕੱਲ੍ਹ ਵਾਪਰੇ ਟਿੱਪਰ ਅਤੇ ਕਾਰ ਦੇ ਦਰਦਨਾਕ ਸੜਕ ਹਾਦਸੇ ਦੌਰਾਨ ਭਾਵੇਂ ਦੋ ਸਕੇ ਭਰਾਵਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਸਣੇ 4 ਮੌਤਾਂ ਹੋਈਆਂ ਹਨ, ਪਰੰਤੂ ਇਸ ਵਿਚ ਇਕ ਭਰਾ ਅਤੇ ਭਰਜਾਈ ਉਹ ਵੀ ਸ਼ਾਮਲ ਹਨ ਜਿੰਨ੍ਹਾਂ ਦਾ ਪਿਛਲੇ ਮਹੀਨੇ 19 ਨਵੰਬਰ ਨੂੰ ਵਿਆਹ ਹੋਇਆ ਸੀ। ਨਵ ਵਿਆਹੇ ਜੋੜੇ ਸੁਹਾਵਤ ਸਿੰਘ ਅਤੇ ਲਵਪ੍ਰੀਤ ਕੌਰ ਦੇ ਵਿਆਹ ਦੀਆਂ ਤਸਵੀਰਾਂ ਵੀ ਹੁਣ ਸਾਹਮਣੇ ਆਈਆਂ ਹਨ। ਮੋਗਾ ਦੇ ਸਿਵਲ ਹਸਪਤਾਲ ਵਿਖੇ ਆਪਣੀ ਧੀ ਲਵਪ੍ਰੀਤ ਕੌਰ ਉਸ ਦੇ ਪਤੀ ਤੇ ਹੋਰਨਾਂ ਦਾ ਪੋਸਟਮਾਰਟਮ ਕਰਵਾਉਣ ਲਈ ਪੁੱਜੇ ਸ਼ਮਸ਼ੇਰ ਸਿੰਘ ਨਿਵਾਸੀ ਦੌਧਰ ਨੇ ਕਿਹਾ ਕਿ ਉਸ ਨੇ ਬੜ੍ਹੇ ਚਾਵਾਂ ਮਲਾਰਾਂ ਨਾਲ ਆਪਣੀ ਧੀ ਦਾ ਰਿਸ਼ਤਾ ਸੁਹਾਵਤ ਸਿੰਘ ਕੈਨੇਡੀਅਨ ਨੂੰ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - Breaking News: ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ, ਬਦਲਿਆ ਇੰਚਾਰਜ
ਭੁੱਬੀ ਰੋਂਦੇ ਸਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦਾ ਰੱਤੀ ਭਰ ਵੀ ਇਲਮ ਨਹੀਂ ਕਿ ਜਿਸ ਧੀ ਨੂੰ ਉਸ ਨੇ ਪਿਛਲੇ ਮਹੀਨੇ ਚਾਵਾਂ ਮਲਾਰਾਂ ਨਾਲ ਉਸ ਦੇ ਸੁਨਿਹਰੇ ਭਵਿੱਖ ਲਈ ਵਿਆਹ ਕਰ ਕੇ ਤੋਰਿਆ ਸੀ ਉਸ ਨੂੰ ਮੁੜ ਆਪਣੇ ਪੇਕੇ ਘਰ ਪੈਰ ਪਾਉਣਾ ਵੀ ਨਸੀਬ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਦੀ ਅਣਗਹਿਲੀ ਨੇ ਹੱਸਦਾ ਵੱਸਦਾ ਪਰਿਵਾਰ ਮਿੰਟਾਂ-ਸਕਿੰਟਾਂ ਵਿਚ ਤਬਾਹ ਕਰ ਦਿੱਤਾ। ਪਰਿਵਾਰ ਕੋਲ ਹੁਣ ਇਕ 5 ਵਰਿ੍ਹਆਂ ਦੀ ਮਾਸੂਮ ਲਵਪ੍ਰੀਤ ਕੌਰ ਹੀ ਬਚੀ ਹੈ। ਕੱਲ ਹਾਦਸੇ ਮਗਰੋਂ ਆਪਣੀਆਂ ਅੱਖਾਂ ਸਾਹਮਣੇ ਆਪਣੇ ਮਾਤਾ, ਪਿਤਾ, ਚਾਚੇ ਅਤੇ ਚਾਚੀ ਨੂੰ ਗੁਵਾਉਣ ਵਾਲੀ ਅਣਭੋਲ ਲਵਪ੍ਰੀਤ ਕੌਰ ਨੂੰ ਇਸ ਗੱਲ ਦਾ ਹਾਲੇ ਪੂਰਾ ਪਤਾ ਨਹੀਂ ਕਿ ਉਸ ਦੇ ਸਾਰੇ ਆਪਣੇ ਉਸ ਨੂੰ ਛੱਡ ਕੇ ਉੱਥੇ ਚਲੇ ਗਏ ਹਨ, ਜਿੱਥੋਂ ਅੱਜ ਤੱਕ ਕੋਈ ਵਾਪਿਸ ਨਹੀਂ ਆਇਆ। ਸਹਿਮ ਦੇ ਮਾਹੌਲ ਵਿਚੋਂ ਗੁਜ਼ਰ ਰਹੀ ਲਵਪ੍ਰੀਤ ਕੌਰ ਦਾ ਰਾਹਗੀਰਾਂ ਨੂੰ ਇਹ ਦੱਸਣ ਤੋਂ ਵੀ ਹਾਲੇ ਅਸਮਰੱਥ ਸੀ ਕਿ ਉਹ ਕਿੱਥੋਂ ਆਏ ਅਤੇ ਕਿੱਥੇ ਜਾ ਰਹੇ ਸਨ ਸਿਰਫ਼ ਉਸ ਨੂੰ ਤਾਂ ਪਹਿਲਾ ਵਿਆਹ ਜਾਣ ਦਾ ਹੀ ਚਾਅ ਸੀ ਜੋ ਟਿੱਪਰ ਚਾਲਕ ਦੀ ਅਣਗਹਿਲੀ ਕਰ ਕੇ ਸਭ ਕੁਝ ਮਿੱਟੀ ਹੋ ਗਿਆ। ਦੱਸਣਾ ਬਣਦਾ ਹੈ ਕਿ ਮ੍ਰਿਤਕ ਲਵਪ੍ਰੀਤ ਕੌਰ ਆਪਣੀ ਚਚੇਰੀ ਭੈਣ ਜਿਸ ਦਾ ਅੱਜ 23 ਦਸੰਬਰ ਨੂੰ ਮੋਗਾ ਵਿਖੇ ਵਿਆਹ ਹੋ ਰਿਹਾ ਸੀ ਉਸ ਦੇ ਸਮਾਗਮ ਵਿਚ ਚਾਈਂ ਚਾਈਂ ਸ਼ਾਮਲ ਹੋਣ ਲਈ ਆ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਵੱਡਾ ਫੇਰਬਦਲ, ਅਫ਼ਸਰਾਂ ਦੇ ਅਹੁਦੇ ਬਦਲੇ
ਦੌਧਰ ਅਤੇ ਨੇੜਲੇ ਪਿੰਡਾਂ ਵਿਚ ਸੋਗ ਦੀ ਲਹਿਰ
ਆਪਣੀ ਪਿੰਡ ਦੀ ਧੀ ਅਤੇ ਜਵਾਈ ਸਮੇਤ ਦਰਦਨਾਕ ਹਾਦਸੇ ਵਿਚ ਹੋਈਆਂ 4 ਮੌਤਾਂ ਕਰ ਕੇ ਪਿੰਡ ਦੌਧਰ ਸ਼ਰਕੀ ਅਤੇ ਦੌਧਰ ਗਰਬੀ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੀਆਂ ਗਲੀਆਂ ਵੀ ਉਦਾਸ ਹਨ। ਹਰ ਕੋਈ ਇਸ ਦਰਦਨਾਕ ਹਾਦਸੇ ਵਿਚ ਇੱਕੋ ਵੇਲੇ ਹੋਈਆਂ 4 ਮੌਤਾਂ ਕਰਕੇ ਉਦਾਸ ਹੈ। ਪਿੰਡ ਦੌਧਰ ਨਿਵਾਸੀਆਂ ਨੇ ਦੱਸਿਆ ਕਿ ਲੰਘੇ ਕੱਲ ਸ਼ਾਮ ਤੋਂ ਪਹਿਲਾ ਇਸ ਹਾਦਸੇ ਦੀ ਜਦੋਂ ਖ਼ਬਰ ਮਿਲੀ ਤਾਂ ਪਿੰਡ ਦੇ ਕੁੱਝ ਘਰਾਂ ਦੇ ਸ਼ਾਮ ਅਤੇ ਅੱਜ ਸਵੇਰੇ ਚੁੱਲ੍ਹੇ ਤੱਕ ਨਹੀਂ ਬਲ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰਿਆਂ ਨੇ ਅਮਰੀਕਾ ਤੋਂ ਆਏ ਬਜ਼ੁਰਗ ਜੋੜੇ ਨੂੰ ਘਰ 'ਚ ਬਣਾਇਆ ਬੰਧਕ, ਪਹਿਲਾਂ ਪੀਤੀ ਵਿਦੇਸ਼ੀ ਸ਼ਰਾਬ ਤੇ ਫ਼ਿਰ...
NEXT STORY