ਮੋਗਾ (ਕਸ਼ਿਸ਼ ਸਿੰਗਲਾ): ਬੀਤੀ ਦੇਰ ਰਾਤ ਮੋਗਾ ਦੇ ਲਾਲ ਸਿੰਘ ਰੋਡ ਜੀਟੀ ਰੋਡ 'ਤੇ ਇਕ ਤੇਜ਼ ਰਫਤਾਰ ਕਾਰ ਅਤੇ ਕੈਂਟਰ ਦੀ ਟੱਕਰ ਹੋ ਗਈ। ਇਸ ਦੌਰਾਨ ਕੈਂਟਰ ਦਾ ਹਿੱਸਾ ਟੁੱਟ ਗਿਆ ਅਤੇ ਕਾਰ ਸੜਕ ਦੇ ਕਿਨਾਰੇ ਜਾ ਕੇ ਪਲਟ ਗਈ, ਜਿਸ ਵਿਚ ਸਵਾਰ ਕਾਰ ਚਾਲਕ ਨੂੰ ਮਾਮੂਲੀ ਸੱਟਾ ਲੱਗੀਆਂ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਕੀਤੀ ਜ਼ਖ਼ਮੀਆਂ ਦੀ ਸਹਾਇਤਾ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ 2 ਦਿਨ ਪਵੇਗਾ ਮੀਂਹ! ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਂਟਰ ਚਾਲਕ ਮੇਜਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਆਪਣਾ ਕੈਂਟਰ ਲੈ ਕੇ ਲੁਧਿਆਣਾ ਵਾਲੀ ਸਾਈਡ ਤੋਂ ਕੋਟਕਪੁਰਾ ਵੱਲ ਜਾ ਰਿਹਾ ਸੀ ਤਾਂ ਕੋਟਕਪੁਰਾ ਵਾਲੀ ਸਾਈਡ ਤੋਂ ਇਕ ਤੇਜ਼ ਰਫਤਾਰ ਕਾਰ ਆ ਰਹੀ ਸੀ ਜਿਸ ਨੇ ਕੈਂਟਰ ਦੇ ਡਰਾਈਵਰ ਸਾਈਡ ਦੇ ਟਾਇਰ ਵਿਚ ਕਾਰ ਨੂੰ ਲਿਆ ਕੇ ਮਾਰਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਕੈਂਟਰ ਚਾਲਕ ਨੇ ਕਿਹਾ ਕਿ ਕਾਰ ਚਾਲਕ ਦੇ ਦਾਰੂ ਪੀਤੀ ਹੋਈ ਸੀ ਅਤੇ ਜਿਸ ਨੂੰ ਕਾਰ ਚੋਂ ਬਾਹਰ ਕੱਢਿਆ ਅਤੇ ਉਹ ਬਿਲਕੁਲ ਠੀਕ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ NH 'ਤੇ ਬੱਸ ਤੇ ਟਰੈਕਟਰ-ਟਰਾਲੀ ਵਿਚਾਲੇ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ
NEXT STORY