ਮੋਹਾਲੀ (ਪਰਦੀਪ) - ਆਖ਼ਿਰ 12 ਅਪ੍ਰੈਲ ਸਵੇਰੇ 10 ਵਜੇ ਮੋਹਾਲੀ ਦੇ 50 ਚੁਣੇ ਹੋਏ ਕੌਂਸਲਰ ਰਸਮੀ ਤੌਰ ’ਤੇ ਸਹੁੰ ਚੁੱਕਣ ਜਾ ਰਹੇ ਹਨ ਅਤੇ ਉਹ ਮੋਹਾਲੀ ਕਾਰਪੋਰੇਸ਼ਨ ਦੇ ਹਾਊਸ ਵਿਚ ਸਹੁੰ ਚੁੱਕਣ ਦੀ ਰਸਮ ਅਦਾ ਕਰਨਗੇ। ਰੋਪੜ ਦੇ ਡਿਵੀਜ਼ਨਲ ਕਮਿਸ਼ਨਰ ਵੱਲੋਂ ਜਾਰੀ ਹਾਊਸ ਦੇ ਏਜੰਡੇ ਦੀ ਮੀਟਿੰਗ ਮੁਤਾਬਕ ਸਹੁੰ ਚੁੱਕਣ ਉਪਰੰਤ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖਬਰ - ਮਿੱਟੀ 'ਚ ਰੁਲੇ ਮਾਪਿਆਂ ਦੇ ਚਾਅ, ‘ਏਅਰਫੋਰਸ’ ਅਧਿਕਾਰੀ ਨਾਲ ਵਿਆਹੀ ਧੀ ਨੇ ਕੀਤੀ ਖ਼ੁਦਕੁਸ਼ੀ (ਵੀਡੀਓ)
ਵਰਨਣਯੋਗ ਹੈ ਕਿ ਮੋਹਾਲੀ ਕਾਰਪੋਰੇਸ਼ਨ ਦੀ ਚੋਣ 14 ਫਰਵਰੀ 2021 ਨੂੰ ਪੂਰੀ ਹੋਈ ਤੇ ਬਾਅਦ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਵਾਰਡ ਨੰਬਰ-10 ’ਚ ਪਰਮਜੀਤ ਸਿੰਘ ਕਾਹਲੋਂ ਵੱਲੋਂ ਮਾਣਯੋਗ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਹ ਚੋਣ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਗਈ। ਮਾਣਯੋਗ ਅਦਾਲਤ ਦੇ ਹੁਕਮਾਂ ’ਤੇ 17 ਫਰਵਰੀ ਨੂੰ ਵਾਰਡ ਨੰਬਰ-10 ਦੀ ਦੁਬਾਰਾ ਚੋਣ ਹੋਈ ਅਤੇ 18 ਫਰਵਰੀ ਨੂੰ 50 ਵਾਰਡਾਂ ਦੇ ਨਤੀਜੇ ਸਾਹਮਣੇ ਆਏ। ਮੋਹਾਲੀ ਕਾਰਪੋਰੇਸ਼ਨ ਦੇ ਪੌਣੇ 2 ਲੱਖ ਦੇ ਕਰੀਬ ਮੋਹਾਲੀ ਕਾਰਪੋਰੇਸ਼ਨ ਦੇ ਵੋਟਰਾਂ ਕੋਲ ਵੋਟ ਮੰਗਣ ਲਈ ਮੋਹਾਲੀ ਦੇ 50 ਕੌਂਸਲਰ, ਜਿਨ੍ਹਾਂ ਵਿਚ ਮਹਿਲਾ ਰਿਜ਼ਰਵੇਸ਼ਨ ਦੇ ਚਲਦਿਆਂ 25 ਵਾਰਡਾਂ ਵਿਚ ਜਨਾਨੀਆਂ ਅਤੇ 25 ਵਾਰਡਾਂ ਵਿਚ ਮਰਦਾਂ ਨੇ ਇਹ ਚੋਣ ਲੜੀ।
ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ : ਮਾਂ ਨੇ 2 ਮਾਸੂਮਾਂ ਸਣੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ
ਇਸ ਚੋਣ ’ਚ 37 ਉਮੀਦਵਾਰ ਕਾਂਗਰਸ ਪਾਰਟੀ ਦੇ ਜੇਤੂ ਹੋਏ, ਜਦਕਿ ਅਕਾਲੀ ਦਲ, ਭਾਜਪਾ ਦੇ ਹਿੱਸੇ ਇਕ ਸੀਟ ਨਹੀਂ ਆਈ। ਵਿਰੋਧੀ ਧਿਰ ਵਜੋਂ ਮੋਹਾਲੀ ਕਾਰਪੋਰੇਸ਼ਨ ਦੇ ਹਾਊਸ ਵਿਚ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੇ ਕੌਂਸਲਰ ਹੀ ਮੁੱਖ ਵਿਰੋਧੀ ਧਿਰ ਵਜੋਂ ਡਟਣਗੇ ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਕਾਂਗਰਸ ਪਾਰਟੀ ਦੇ ਜੇਤੂ 37 ਉਮੀਦਵਾਰਾਂ ਨਾਲ ਮੋਹਾਲੀ ਦੇ ਫ਼ੇਜ਼-7 ਵਿਖੇ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ‘ਬ੍ਰੇਕਫਾਸਟ ਡਿਪਲੋਮੈਸੀ’ ਤਹਿਤ ਸਵੇਰ ਦਾ ਖਾਣਾ 37 ਕੌਂਸਲਰਾਂ ਨਾਲ ਇਕੱਠਿਆਂ ਖਾਧਾ ਜਾਵੇਗਾ ਅਤੇ ਭਵਿੱਖ ਦੀ ਰਣਨੀਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਸਵੇਰ ਦੇ ਖਾਣੇ ਵਿਚ 37 ਕਾਂਗਰਸੀ ਕੌਂਸਲਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਉਚੇਚੇ ਤੌਰ ’ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਰਹਿਣਗੇ। ਇਸ ਤੋਂ ਬਾਅਦ ਸਾਰੇ ਕੌਂਸਲਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਕਾਰਪੋਰੇਸ਼ਨ ਦੇ ਹਾਊਸ ਲਈ ਰਵਾਨਾ ਹੋਣਗੇ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਆਜ਼ਾਦ ਗਰੁੱਪ ਦੇ ਕੌਂਸਲਰਾਂ ਦੀ ਅਹਿਮ ਮੀਟਿੰਗ ਸਵੇਰੇ 8 ਵਜੇ
ਮੋਹਾਲੀ ਕਾਰਪੋਰੇਸ਼ਨ ਚੋਣਾਂ ਵਿਚ ਵਿਰੋਧੀ ਮੁੱਖ ਵਿਰੋਧੀ ਧਿਰ ਵਜੋਂ ਸਾਹਮਣੇ ਆਏ ਆਜ਼ਾਦ ਗਰੁੱਪ ਦੇ ਕੌਂਸਲਰਾਂ ਦੀ ਅਹਿਮ ਮੀਟਿੰਗ ਸਵੇਰੇ 8 ਵਜੇ ਆਜ਼ਾਦ ਗਰੁੱਪ ਮੁਖੀ ਅਤੇ ਜਨਤਾ ਲੈਂਡ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਦੇ ਸੀ. ਐੱਮ. ਡੀ. ਕੁਲਵੰਤ ਸਿੰਘ ਨਾਲ ਹੋਵੇਗੀ। ਉਪਰੰਤ ਵਿਰੋਧੀ ਧਿਰ ਉਪਰੰਤ ਆਜ਼ਾਦ ਗਰੁੱਪ ਦੇ ਕੌਂਸਲਰ ਇਕੱਠਿਆਂ ਹੀ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲੈਣ ਲਈ ਰਵਾਨਾ ਹੋਣਗੇ।
ਪੜ੍ਹੋ ਇਹ ਵੀ ਖਬਰ - ਪ੍ਰੇਮੀ ਨਾਲ ਫੋਨ ’ਤੇ ਗੱਲ ਕਰਨੀ ਪ੍ਰੇਮੀਕਾ ਨੂੰ ਪਈ ਭਾਰੀ, ਉਸੇ ਦੀ ਭੈਣ ਦਾ ਵਿਆਹ ਭਰਾ ਨਾਲ ਕਰਵਾਇਆ
ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)
ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...
ਪੰਜਾਬ ਦੇ ਸਰਕਾਰੀ ਸਮਾਰਟ ਸਕੂਲ ’ਚ ਦਾਖਲਾ ਲਵੇਗਾ ‘ਇਟਲੀ’ ’ਚ ਜੰਮਿਆ ‘ਪੰਕਪ੍ਰੀਤ’
NEXT STORY