ਮੋਹਾਲੀ,(ਰਾਣਾ): ਗਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਦੇ ਰੈਗੂਲੇਟਰੀ ਵਿੰਗ ਵਲੋਂ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ ਸੀ, ਜਿਸ 'ਚ ਐੱਸ. ਏ. ਐੱਸ. ਨਗਰ ਜ਼ਿਲੇ ਦੇ ਅਧਿਕਾਰ ਖੇਤਰ 'ਚ ਪੈਂਦੇ ਵੱਖ-ਵੱਖ ਇਲਾਕਿਆਂ 'ਚ ਕੀਤੀਆਂ ਗਈਆਂ 15 ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹਿਆ ਗਿਆ। ਜਾਣਕਾਰੀ ਦਿੰਦਿਆਂ ਰੋਹਿਤ ਗੁਪਤਾ, ਮਿਲਖ ਅਫਸਰ (ਰੈਗੂਲੇਟਰੀ) ਗਮਾਡਾ ਨੇ ਦੱਸਿਆ ਕਿ ਇਹ ਅਣਅਧਿਕਾਰਤ ਉਸਾਰੀਆਂ ਪੈਰਾਫੇਰੀ ਕੰਟਰੋਲ ਖੇਤਰ 'ਚ ਦੀ ਪੰਜਾਬ ਨਿਊ ਕੈਪੀਚਲ ਪੈਰੀਫੇਰੀ ਕੰਟਰੋਲ ਐਕਟ, 1952 ਦੀ ਉਲੰਘਣਾ 'ਚ ਕੀਤੀਆਂ ਗਈਆਂ ਸਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਗਈ ਕਾਰਵਾਈ 'ਚ ਪਿੰਡ ਸ਼ਿੰਗਾਰੀਵਾਲ ਵਿਖੇ ਸਥਿਤ ਇਕ ਫਾਰਮ ਹਾਊਸ, ਪਿੰਡ ਪੜਛ ਵਿਖੇ ਇਕ ਫਾਰਮ ਹਾਊਸ, ਇਕ ਵਪਾਰਕ ਦੁਕਾਨ, 2 ਉਸਾਰੀ ਅਧੀਨ ਮਕਾਨ ਤੇ ਪਿੰਡ ਰਾਮਪੁਰ ਸੈਣੀਆਂ ਵਿਖੇ ਟਾਇਲ ਫੈਕਟਰੀ ਦਾ ਸ਼ੈੱਡ ਤੋੜਿਆ ਗਿਆ।
ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਭਾਂਖਰਪੁਰ ਵਿਖੇ ਵਿਕਸਿਤ ਕੀਤੀ ਜਾ ਰਹੀ ਹੈ। ਇਕ ਅਣ-ਅਧਿਕਾਰਤ ਕਾਲੋਨੀ 'ਚ ਬਣਾਏ ਗਏ ਰੋਡ ਕੱਟ ਢਾਹੇ ਗਏ ਅਤੇ ਇਸ ਕਾਲੋਨੀ 'ਚ ਤਿੰਨ ਪਲਾਟਾਂ ਦੀਆਂ ਚਾਰਦੀਵਾਰਾਂ ਨੂੰ ਵੀ ਤੋੜ ਦਿੱਤਾ ਗਿਆ। ਮਿਲਖ ਅਫਸਰ ਨੇ ਦੱਸਿਆ ਕਿ ਇਹ ਕਾਰਵਾਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਦੇ ਨਿਰਦੇਸ਼ਾਂ ਦੀ ਪਾਲਣਾ 'ਚ ਕੀਤੀ ਗਈ ਹੈ। ਢੋਆ-ਢੋਆਈ ਦੀ ਇਹ ਕਾਰਵਾਈ ਸ਼ਨੀਵਾਰ ਸਵੇਰੇ 11.00 ਵਜੇ ਸ਼ੁਰੂ ਹੋਈ ਤੇ ਲਗਭਗ ਪੰਜ ਘੰਟਿਆਂ ਤਕ ਜਾਰੀ ਰਹੀ। ਇਹ ਕਾਰਵਾਈ ਪੁਲਸ ਬਲ ਅਤੇ ਜੇ. ਸੀ. ਬੀ. ਮਸ਼ੀਨਾਂ ਦੀ ਸਹਾਇਤਾ ਨਾਲ ਕੀਤੀ ਗਈ। ਗੁਪਤਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਮਰੱਥ ਅਧਿਕਾਰੀ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕੀਤੇ ਬਿਨਾਂ ਗਮਾਡਾ ਦੇ ਅਧਿਕਾਰਤ ਖੇਤਰ 'ਚ ਪੈਂਦੇ ਇਲਾਕਿਆਂ 'ਚ ਕਿਸੇ ਕਿਸਮ ਦੀ ਉਸਾਰੀ ਨਾ ਕਰਨ ਤੇ ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਲੋਕ ਗੈਰ-ਕਾਨੂੰਨੀ ਉਸਾਰੀ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਣਅਧਿਕਾਰਤ ਉਸਾਰੀਆਂ ਨੂੰ ਰੋਕਣ ਲਈ ਭਵਿੱਖ 'ਚ ਵੀ ਇਸ ਤਰ੍ਹਾਂ ਦੀਆਂ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ।
ਕੈਪਟਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਅੱਜ ਕਰਨਗੇ ਹਵਾਈ ਸਰਵੇਖਣ
NEXT STORY