ਮੋਹਾਲੀ (ਨਿਆਮੀਆਂ) : 8 ਅਪ੍ਰੈਲ ਨੂੰ ਮੋਹਾਲੀ ਨਗਰ ਨਿਗਮ ਦੇ ਮੇਅਰ ਦੀ ਹੋਣ ਵਾਲੀ ਚੋਣ ਫਿਰ ਮੁਲਤਵੀ ਹੋ ਗਈ ਹੈ। ਹੁਣ ਇਹ ਚੋਣ 12 ਅਪ੍ਰੈਲ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਰੋਪੜ ਦੇ ਡਵੀਜ਼ਨਲ ਕਮਿਸ਼ਨਰ ਅਨੁਰਾਗ ਵਰਮਾ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ 8 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨ ਦਿੱਤੇ ਜਾਣ ਕਰ ਕੇ ਹੁਣ ਇਹ ਮੀਟਿੰਗ 8 ਦੀ ਬਜਾਏ 12 ਅਪ੍ਰੈਲ ਨੂੰ ਹੀ ਹੋ ਸਕੇਗੀ।
ਉਸੇ ਦਿਨ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। ਇੱਥੇ ਇਹ ਗੱਲ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ ਕਿ ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ 14 ਫਰਵਰੀ ਨੂੰ ਚੋਣ ਹੋਈ ਸੀ, ਜਿਸ ਦਾ ਨਤੀਜਾ 18 ਫਰਵਰੀ ਨੂੰ ਐਲਾਨ ਦਿੱਤਾ ਗਿਆ ਸੀ। ਇਸ ਵੇਲੇ ਕਾਂਗਰਸ ਪਾਰਟੀ ਦੇ 37 ਅਤੇ ਬਾਕੀ ਦੇ ਆਜ਼ਾਦ ਕੌਂਸਲਰ ਜਿੱਤੇ ਹੋਏ ਹਨ। ਮੋਹਾਲੀ ਮਿਊਂਸੀਪਲ ਕੌਂਸਲ ਤੋਂ ਨਗਰ ਨਿਗਮ ਬਣਨ ਤੋਂ ਬਾਅਦ ਇਹ ਦੂਸਰੇ ਮੇਅਰ ਦੀ ਚੋਣ ਹੋਵੇਗੀ।
ਝਗੜੇ ਦੌਰਾਨ ਮਾਰੇ ਗਏ ਨੌਜਵਾਨ ਦੀ ਲਾਸ਼ ਮੇਨ ਚੌਕ ’ਚ ਰੱਖ ਲਾਇਆ ਧਰਨਾ, ਕੀਤੀ ਇਨਸਾਫ ਦੀ ਮੰਗ
NEXT STORY